ਫਲੋਰੀਡਾ ਵਿਚ ਭਾਰਤੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਟੈਕਸਸ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਟੈਕਸਸ ਸੂਬੇ ਤੋਂ ਲਾਪਤਾ 25 ਸਾਲਾ ਭਾਰਤੀ ਮੁਟਿਆਰ ਦੀ ਲਾਸ਼ ਓਕਲਾਹੋਮਾ ਸੂਬੇ ਵਿਚੋਂ ਬਰਾਮਦ ਕੀਤੀ ਗਈ ਹੈ। ਟੈਕਸਸ ਦੇ ਮਕੀਨੀ ਸ਼ਹਿਰ ਦੀ ਵਸਨੀਕ ਲਾਹਰੀ ਪਥੀਵਾੜਾ ਨੂੰ ਆਖਰੀ ਵਾਰ 12 ਮਈ ਦੀ ਸਵੇਰ ਦੇਖਿਆ ਗਿਆ ਜਦੋਂ ਉਹ ਆਪਣੇ ਘਰੋਂ ਨਿਕਲੀ ਪਰ ਦੇਰ ਰਾਤ ਤੱਕ ਘਰ ਨਾ ਪਰਤੀ। ਉਧਰ ਫਲੋਰੀਡਾ ਸੂਬੇ ਵਿਚ ਇਕ ਬੇਕਾਬੂ ਗੱਡੀ ਨੇ ਪੈਦਲ ਜਾ ਰਹੇ ਭਾਰਤੀ ਨੌਜਵਾਨ ਨੂੰ ਦਰੜ ਦਿਤਾ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। 32 ਸਾਲ ਦਾ ਐਮ. ਸੁਬਰਾਮਣੀਅਮ ਸੜਕ ਪਾਰ ਕਰ ਰਿਹਾ ਸੀ ਜਦੋਂ ਲਾਲ ਬੱਤੀ ਦੀ ਉਲੰਘਣਾ ਕਰ ਰਹੀ ਇਕ ਕਾਰ ਨੇ ਟੱਕਰ ਮਾਰ ਦਿਤੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।