![ਟੋਰਾਂਟੋ ’ਚ ਅੱਗ ਨਾਲ ਕਾਰ ਸਟੰਟ ਕਰਦੇ ਰਹੇ ਨੌਜਵਾਨ ਟੋਰਾਂਟੋ ’ਚ ਅੱਗ ਨਾਲ ਕਾਰ ਸਟੰਟ ਕਰਦੇ ਰਹੇ ਨੌਜਵਾਨ](https://www.hamdardtv.com/wp-content/uploads/2021/04/Fire-768x431.jpg)
ਟੋਰਾਂਟੋ, 5 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਵਿਖੇ ਕਾਰ ਸਟੰਟ ਕਰ ਰਹੇ ਕੁਝ ਨੌਜਵਾਨਾਂ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਤੇਲ ਛਿੜਕ ਕੇ ਅੱਗ ਦਾ ਘੇਰਾ ਬਣਾ ਲਿਆ ਅਤੇ ਇਸ ਵਿਚ ਕਰਤਬ ਦਿਖਾਉਣ ਲੱਗੇ। ਸਿਰਫ਼ ਇਥੇ ਹੀ ਬੱਸ ਨਹੀਂ ਕਾਰ ਸਟੰਟ ਵਾਲੀ ਥਾਂ ਤੋਂ ਪਟਾਕੇ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦਿਤੀਆਂ। ਪੁਲਿਸ ਦੇ ਪਹੁੰਚਣ ’ਤੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਨੌਰਥ ਯਾਰਕ ਦੇ ਮੈਕਨਿਕੋਲ ਐਵੇਨਿਊ ਅਤੇ ਪਲੇਸਰ ਕੋਰਟ ਏਰੀਆ ਵਿਚ ਦੇਰ ਰਾਤ ਢਾਈ ਵਜੇ ਸਟੰਟ ਡਰਾਈਵਿੰਗ ਅਤੇ ਹੋਰ ਖੱਪਖਾਨੇ ਦੀ ਇਤਲਾਹ ਮਿਲੀ ਸੀ। ਪੁਲਿਸ ਅਫ਼ਸਰ ਮੌਕੇ ’ਤੇ ਪੁੱਜੇ ਤੋਂ ਨੌਜਵਾਨ ਉਥੋਂ ਫ਼ਰਾਰ ਹੋ ਗਏ ਅਤੇ ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿਚ ਜਾ ਕੇ ਇਸੇ ਕਿਸਮ ਦੀਆਂ ਹਰਕਤਾਂ ਕਰਨ ਲੱਗੇ। ਪੁਲਿਸ ਨੇ ਦੱਸਿਆ ਕਿ ਕੁਝ ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ ਪਰ ਵਿਸਤਾਰਤ ਵੇਰਵੇ ਉਪਲਬਧ ਨਹੀਂ ਕਰਵਾਏ।