ਚੋਣ ਮੈਦਾਨ ’ਚ ਉਤਰੇ ਭਾਰਤੀ ਮੂਲ ਦੇ ਕਈ ਉਮੀਦਵਾਰ
ਟੋਰਾਂਟੋ, 16 ਮਈ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਦੇ ਸ਼ਹਿਰ ਟੋਰਾਂਟੋ ਦੇ ਮੇਅਰ ਅਹੁਦੇ ਲਈ 26 ਜੂਨ ਨੂੰ ਹੋਣ ਜਾ ਰਹੀ ਚੋਣ ਲਈ ਕੁੱਲ 102 ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰ ਚੁੱਕੇ ਨੇ। ਇਨ੍ਹਾਂ ਵਿੱਚ ਪੰਜਾਬੀਆਂ ਸਣੇ ਕਈ ਭਾਰਤੀ ਮੂਲ ਦੇ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਨੇ ਜਿਨ੍ਹਾਂ ਵਿੱਚ ਪ੍ਰਤਾਪ ਸਿੰਘ, ਸੰਦੀਪ ਸ੍ਰੀਵਾਸਤਵ, ਹਬੀਬਾ ਦੇਸਾਈ ਤੇ ਨੀਆ ਸਿੰਘ ਦਾ ਨਾਮ ਵੀ ਸ਼ਾਮਲ ਹੈ।