Home ਕੈਨੇਡਾ ‘ਤਲਾਕ’ ਦੇ ਬਾਵਜੂਦ ਪੁਲਿਸ ਸਾਂਝੀ ਰੱਖਣਾ ਚਾਹੁੰਦੇ ਨੇ ਬਰੈਂਪਟਨ ਅਤੇ ਮਿਸੀਸਾਗਾ

‘ਤਲਾਕ’ ਦੇ ਬਾਵਜੂਦ ਪੁਲਿਸ ਸਾਂਝੀ ਰੱਖਣਾ ਚਾਹੁੰਦੇ ਨੇ ਬਰੈਂਪਟਨ ਅਤੇ ਮਿਸੀਸਾਗਾ

0

ਬਰੈਂਪਟਨ, 23 ਮਈ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਅਤੇ ਮਿਸੀਸਾਗਾ ਵਿਚਾਲੇ ‘ਤਲਾਕ’ ਲਈ ਸਹਿਮਤੀ ਦੇ ਬਾਵਜੂਦ ਦੋਹਾਂ ਸ਼ਹਿਰਾਂ ਦੇ ਮੇਅਰ ਪੁਲਿਸ ਸੇਵਾ ਨੂੰ ਸਾਂਝੀ ਰੱਖਣਾ ਚਾਹੁੰਦੇ ਹਨ ਪਰ ਖਰਚਾ ਵੰਡਣ ਦੇ ਮਸਲੇ ’ਤੇ ਰੇੜਕਾ ਜਿਉਂ ਦਾ ਤਿਉਂ ਕਾਇਮ ਹੈ। ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ‘ਜਿੰਨੀ ਵਰਤੋਂ ਓਨਾ ਖਰਚਾ’ ਵਾਲਾ ਨਿਯਮ ਲਾਗੂ ਕਰਨ ਦੇ ਹੱਕ ਵਿਚ ਹਨ ਜਦਕਿ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਮੌਜੂਦਾ ਮੁਲਾਂਕਣ ਆਧਾਰਤ ਫ਼ਾਰਮੂਲਾ ਅਪਨਾਉਣਾ ਚਾਹੁੰਦੇ ਹਨ। 3300 ਵਰਦੀਧਾਰੀ ਅਤੇ ਸਿਵੀਲੀਅਨ ਮੈਂਬਰਾਂ ਵਾਲੀ ਪੀਲ ਰੀਜਨਲ ਪੁਲਿਸ ਦਾ ਸੰਚਾਲਨ ਖਰਚਾ 524 ਮਿਲੀਅਨ ਡਾਲਰ ਤੋਂ ਵੱਧ ਬਣਦਾ ਹੈ।