ਸਿਹਤ ਦੇ ਨਾਲ-ਨਾਲ ਦਹੀਂ ਸੁੰਦਰਤਾ ਲਈ ਵੀ ਵਰਦਾਨ ਹੈ। ਚਿਹਰੇ ਉਤੇ ਦਹੀਂ ਲਾਉਣ ਨਾਲ ਚਮੜੀ ਮੁਲਾਇਮ ਰਹਿੰਦੀ ਹੈ ਅਤੇ ਚਮੜੀ ਵਿੱਚ ਨਿਖਾਰ ਆਉਂਦਾ ਹੈ। ਦਹੀਂ ’ਚ ਪ੍ਰੋਟੀਨ, ਮਿਨਰਲਸ ਅਤੇ ਵਿਟਾਮਿਨ ਆਦਿ ਭਰਪੂਰ ਮਾਤਰਾ ’ਚ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਦਹੀਂ ਦੀ ਵਰਤੋਂ ਸਿਹਤ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ। ਲੋਅ ਫੈਟ ਵਾਲਾ ਦਹੀਂ ਖਾਣ ਨਾਲ ਭਾਰ ਕੰਟਰੋਲ ’ਚ ਰਹਿੰਦਾ ਹੈ। ਦਹੀਂ ਨਾਲ ਚਿਹਰੇ ਦੀ ਮਾਲਿਸ਼ ਕੀਤੀ ਜਾਵੇ ਤਾਂ ਇਹ ਬਲੀਚ ਵਰਗਾ ਕੰਮ ਕਰਦਾ ਹੈ। ਇਸ ਦਾ ਪ੍ਰਯੋਗ ਵਾਲਾਂ ਵਿੱਚ ਕੰਡੀਸ਼ਨਰ ਦੇ ਤੌਰ ’ਤੇ ਵੀ ਕੀਤਾ ਜਾ ਸਕਦਾ ਹੈ। ਦਹੀਂ ਵਿੱਚ ਵੇਸਣ ਮਿਲਾ ਕੇ ਲਾਉਣ ਨਾਲ ਚਮੜੀ ਵਿੱਚ ਨਿਖਾਰ ਆਉਂਦਾ ਹੈ ਅਤੇ ਮੁਹਾਸੇ ਦੂਰ ਹੁੰਦੇ ਹਨ। ਚਮੜੀ ਦਾ ਰੁੱਖਾਪਨ ਦੂਰ ਕਰਨ ਲਈ ਦਹੀਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਜੈਤੂਨ ਦੇ ਤੇਲ ਅਤੇ ਨਿੰਬੂ ਦੇ ਰਸ ਨਾਲ ਦਹੀਂ ਦਾ ਚਿਹਰੇ ਉਤੇ ਲਾਉਣ ਨਾਲ ਚਿਹਰੇ ਦਾ ਰੁੱਖਾਪਣ ਖਤਮ ਹੁੰਦਾ ਹੈ। ਦਹੀਂ ਦੇ ਫਾਇਦੇ: – ਦਹੀਂ ’ਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਕਿ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਦਹੀਂ ਖਾਣ ਨਾਲ ਦੰਦ ਵੀ ਮਜ਼ਬੂਤ ਹੁੰਦੇ ਹਨ। ਦਹੀਂ ਢਿੱਡ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਹੀਂ ਵਿਚ ਅਜਵਾਇਨ ਮਿਲਾਕੇ ਪੀਣ ਨਾਲ ਕਬਜ਼ ਦੀ ਸ਼ਿਕਾਇਤ ਖ਼ਤਮ ਹੁੰਦੀ ਹੈ। ਲੂ ਤੋਂ ਬਚਣ ਲਈ ਦਹੀਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਦਹੀਂ ਪੀਣ ਨਾਲ ਪਾਚਣ ਸ਼ਕਤੀ ਵਧਦੀ ਹੈ ਅਤੇ ਭੁੱਖ ਵੀ ਚੰਗੀ ਤਰਾਂ ਲੱਗਦੀ ਹੈ।ਗਰਮੀ ਦੇ ਮੌਸਮ ਵਿਚ ਦਹੀਂ ਅਤੇ ਉਸ ਤੋਂ ਬਣੀ ਲੱਸੀ ਦਾ ਜ਼ਿਆਦਾ ਮਾਤਰਾ ਵਿਚ ਪ੍ਰਯੋਗ ਕੀਤਾ ਜਾਂਦਾ ਹੈ ਕਿਉਂਕਿ ਲੱਸੀ ਅਤੇ ਲੱਸੀ ਪੀਣ ਨਾਲ ਢਿੱਡ ਦੀ ਗਰਮੀ ਸ਼ਾਂਤ ਹੁੰਦੀ ਹੈ। ਦਹੀਂ ਦੇ ਸੇਵਨ ਨਾਲ ਹਾਰਟ ਵਿਚ ਹੋਣ ਵਾਲੇ ਕੋਰੋਨਰੀ ਆਰਟਰੀ ਰੋਗ ਤੋਂ ਬਚਾਅ ਕੀਤਾ ਜਾ ਸਕਦਾ ਹੈ। ਦਹੀਂ ਦੇ ਰੋਜ਼ਾਨਾ ਸੇਵਨ ਨਾਲ ਸਰੀਰ ਵਿਚ ਕੋਲੇਸਟਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ। ਚਿਹਰੇ ਉੱਤੇ ਦਹੀਂ ਲਗਾਉਣ ਨਾਲ ਚਮੜੀ ਮੁਲਾਇਮ ਹੁੰਦੀ ਹੈ ਅਤੇ ਤਵਚਾ ਵਿਚ ਨਿਖਾਰ ਆਉਂਦਾ ਹੈ। ਦਹੀਂ ਨਾਲ ਚਿਹਰੇ ਦੀ ਮਸਾਜ ਕੀਤੀ ਜਾਵੇ ਤਾਂ ਇਹ ਬਲੀਚ ਵਰਗੇ ਕੰਮ ਕਰਦਾ ਹੈ।