Home ਤਾਜ਼ਾ ਖਬਰਾਂ ਨਕਲੀ ਸੀਬੀਆਈ ਅਧਿਕਾਰੀ ਬਣ ਕੇ ਧਮਕਾਉਣ ਵਾਲੇ 2 ਜਣੇ ਗ੍ਰਿਫਤਾਰ

ਨਕਲੀ ਸੀਬੀਆਈ ਅਧਿਕਾਰੀ ਬਣ ਕੇ ਧਮਕਾਉਣ ਵਾਲੇ 2 ਜਣੇ ਗ੍ਰਿਫਤਾਰ

0


ਲੁਧਿਆਣਾ, 1 ਜੂਨ, ਹ.ਬ. : ਲੋਕਾਂ ਨੇ ਡਾਬਾ ਇਲਾਕੇ ’ਚ ਫਰਜ਼ੀ ਸੀਬੀਆਈ ਅਫਸਰ ਬਣ ਕੇ ਘੁੰਮ ਰਹੇ ਇਕ ਵਿਅਕਤੀ ਅਤੇ ਇਕ ਔਰਤ ਨੂੰ ਕਾਬੂ ਕਰ ਲਿਆ। ਫਿਰ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੇ ਕਬਜ਼ੇ ’ਚੋਂ ਦੋ ਪਛਾਣ ਪੱਤਰ ਬਰਾਮਦ ਹੋਏ ਹਨ। ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਗੋਪਾਲ ਨਾਂ ਦਾ ਵਿਅਕਤੀ ਔਰਤ ਕਾਂਤਾ ਦੇਵੀ ਦੇ ਨਾਲ ਇਲਾਕੇ ’ਚ ਆਇਆ ਅਤੇ ਬਹਾਦਰ ਸਿੰਘ ਦੇ ਘਰ ਪੁੱਛ ਰਿਹਾ ਸੀ। ਲੋਕਾਂ ਨੇ ਉਸ ਨੂੰ ਪੁੱਛਿਆ ਕਿ ਉਹ ਕੌਣ ਹੈ ਤਾਂ ਉਸ ਨੇ ਕਿਹਾ ਕਿ ਉਹ ਸੀਬੀਆਈ ਦਾ ਅਧਿਕਾਰੀ ਹੈ ਅਤੇ ਉਹ ਬਹਾਦਰ ਸਿੰਘ ਨੂੰ ਲੱਭ ਰਿਹਾ ਹੈ।ਕਿਉਂਕਿ ਉਸ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਹੈ ਅਤੇ ਉਹ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਲੈ ਕੇ ਆਏ ਹਨ। ਲੋਕਾਂ ਨੂੰ ਕੁਝ ਗਲਤ ਲੱਗਿਆ ਤਾਂ ਉਨ੍ਹਾਂ ਦੋਹਾਂ ਨੂੰ ਘਰ ’ਚ ਬਿਠਾ ਲਿਆ। ਇਸ ਤੋਂ ਬਾਅਦ ਬਹਾਦਰ ਸਿੰਘ ਨੂੰ ਫੋਨ ਕੀਤਾ ਜੋ ਕਿ ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਗਿਆ ਸੀ। ਬਹਾਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਕਤ ਵਿਅਕਤੀ ਠੱਗ ਹਨ, ਉਹ ਉਸ ਨੂੰ ਕਤਲ ਕੇਸ ’ਚੋਂ ਬਾਹਰ ਕੱਢਣ ਦੀ ਗੱਲ ਕਹਿ ਕੇ ਤਿੰਨ ਲੱਖ ਰੁਪਏ ਮੰਗ ਰਹੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਲੁਧਿਆਣਾ ਆ ਕੇ ਉਸ ਤੋਂ ਪੈਸੇ ਲੈ ਲੈਣ। ਇਸ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ। ਜਦੋਂ ਲੋਕਾਂ ਨੇ ਉਪਰੋਕਤ ਦੋਵਾਂ ਤੋਂ ਸਖ਼ਤੀ ਨਾਲ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਰਾਣਾ ਨਾਮਕ ਵਿਅਕਤੀ ਨੇ ਉਨ੍ਹਾਂ ਨੂੰ ਤਿੰਨ ਲੱਖ ਰੁਪਏ ਵਸੂਲਣ ਲਈ ਭੇਜੇ ਸਨ ਅਤੇ ਜਾਂਦੇ ਸਮੇਂ ਇਹ ਕਾਰਡ ਫੜਾ ਦਿੱਤੇ ਸਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਬਹਾਦਰ ਸਿੰਘ ਸਰਕਾਰੀ ਅਹੁਦੇ ਤੋਂ ਸੇਵਾਮੁਕਤ ਹੈ। ਕੁਝ ਸਮਾਂ ਪਹਿਲਾਂ ਉਸ ਨਾਲ ਸਾਈਬਰ ਫਰਾਡ ਹੋਇਆ ਸੀ। ਹੁਣ ਤੱਕ ਲੱਗਦਾ ਹੈ ਕਿ ਇਹ ਕੰਮ ਰਾਜਸਥਾਨ ਦੇ ਉਸੇ ਗਿਰੋਹ ਦਾ ਹੈ, ਜਿਸ ਨੇ ਉਸ ਨਾਲ ਆਨਲਾਈਨ ਠੱਗੀ ਮਾਰੀ ਸੀ।