ਚੀਨ ਦੇ ਮੁਕਾਬਲੇ 30 ਲੱਖ ਟੱਪੀ ਜਨਸੰਖਿਆ
ਨਵੀਂ ਦਿੱਲੀ/ਨਿਊਯਾਰਕ, 19 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਚੀਨ ਨੂੰ ਪਛਾੜ ਕੇ ਭਾਰਤ ਦੁਨੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਬਣ ਗਿਆ। ਯੂਨਾਈਟੇਡ ਨੇਸ਼ਨਸ ਪੌਪੁਲੇਸ਼ਨ ਫੰਡ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਹੁਣ ਚੀਨ ਦੇ ਮੁਕਾਬਲੇ ਲਗਭਗ 30 ਲੱਖ ਜ਼ਿਆਦਾ ਲੋਕ ਨੇ। ਅੰਕੜਿਆਂ ਮੁਤਾਬਕ ਚੀਨ ਦੀ ਜਨਸੰਖਿਆ 142 ਕਰੋੜ 57 ਲੱਖ ਐ, ਜਦਕਿ ਭਾਰਤ ਦੀ ਜਨਸੰਖਿਆ 142 ਕਰੋੜ 86 ਲੱਖ ’ਤੇ ਪਹੁੰਚ ਗਈ।
ਸਾਲ ਦੇ ਸ਼ੁਰੂ ਵਿੱਚ ਹੀ ਵਿਸ਼ਵ ਦੇ ਮਾਹਰਾਂ ਨੇ ਅੰਦਾਜ਼ਾ ਲਾਇਆ ਸੀ ਕਿ 2023 ਵਿੱਚ ਭਾਰਤ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਬਣ ਜਾਏਗਾ।