Home ਭਾਰਤ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਦੀਆਂ ਜੇਲ੍ਹਾਂ ਵਿਚ 7 ਹਜ਼ਾਰ ਤੋਂ ਜ਼ਿਆਦਾ ਭਾਰਤੀ ਕੈਦੀ ਬੰਦ

ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਦੀਆਂ ਜੇਲ੍ਹਾਂ ਵਿਚ 7 ਹਜ਼ਾਰ ਤੋਂ ਜ਼ਿਆਦਾ ਭਾਰਤੀ ਕੈਦੀ ਬੰਦ

0
ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਦੀਆਂ ਜੇਲ੍ਹਾਂ ਵਿਚ 7 ਹਜ਼ਾਰ ਤੋਂ ਜ਼ਿਆਦਾ ਭਾਰਤੀ ਕੈਦੀ ਬੰਦ

ਨਵੀਂ ਦਿੱਲੀ, 15 ਮਾਰਚ, ਹ.ਬ. : ਨੀਰਵ ਮੋਦੀ, ਵਿਜੇ ਮਾਲਿਆ , ਮੇਹੁਲ ਚੌਕਸੀ ਜਿਹੇ ਭਗੌੜਿਆਂ ਨੂੰ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨੀਰਵ ਮੋਦੀ ਦੇ ਮਾਮਲੇ ਵਿਚ ਤਾਂ ਸਫਲਤਾ ਮਿਲਦੀ ਵੀ ਦਿਖ ਰਹੀ ਹੈ, ਲੇਕਿਨ ਕੀ ਤੁਸੀਂ ਜਾਣਦੇ ਹਨ ਕਿ ਦੁਨੀਆ ਭਰ ਦੀ ਜੇਲ੍ਹਾਂ ਵਿਚ 7 ਹਜ਼ਾਰ ਤੋਂ ਜ਼ਿਆਦਾ ਭਾਰਤੀ ਕੈਦ ਹਨ। ਇਹ ਉਹ ਅੰਕੜਾ ਹੈ ਜੋ ਸਰਕਾਰ ਦੇ ਕੋਲ ਮੌਜੂਦ ਹੈ। ਇਹ ਉਨ੍ਹਾਂ ਦੇਸ਼ਾਂ ਦਾ ਅੰਕੜਾ ਹੈ ਜਿਨ੍ਹਾਂ ਨੇ ਭਾਰਤ ਸਰਕਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਕਈ ਅਜਿਹੇ ਵੀ ਦੇਸ਼ ਹਨ ਜੋ ਇਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕਰਦੇ। ਯਾਨੀ ਇਹ ਅੰਕੜਾ ਹੋਰ ਵੀ ਜ਼ਿਆਦਾ ਹੋ ਸਕਦਾ ਹੈ। ਮੌਜੂਦਾ ਬਜਟ ਸੈਸ਼ਨ ਦੌਰਾਨ ਰਾਜ ਸਭਾ ਸਾਂਸਦ ਮਨੋਜ ਦੇ ਪੁੱਛੇ ਸਵਾਲ ਦੇ ਜਵਾਬ ਵਿਚ ਸਰਕਾਰ ਨੇ ਦੱਸਿਆ ਕਿ 31 ਦਸੰਬਰ 2020 ਤੱਕ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਵਿਚ 7139 ਭਾਰਤੀ ਕੈਦ ਹਨ। ਇਨ੍ਹਾਂ ਵਿਚੋਂ ਕਈ ਅਜਿਹੇ ਵੀ ਹਨ ਜਿਨ੍ਹਾਂ ਦਾ ਮਾਮਲਾ ਅਜੇ ਅੰਡਰ ਟਰਾਇਲ ਹੈ।
ਦੁਨੀਆ ਵਿਚ ਸਭ ਤੋਂ ਜ਼ਿਆਦਾ ਭਾਰਤੀ ਸਾਊਦੀ ਅਰਬ ਵਿਚ ਕੈਦ ਹਨ। ਇੱਥੇ ਦੀ ਜੇਲ੍ਹਾਂ ਵਿਚ 1599 ਭਾਰਤੀ ਕੈਦ ਹਨ। ਇਨ੍ਹਾਂ ਵਿਚ 12 ਔਰਤਾਂ ਵੀ ਹਨ। ਇਲ੍ਹਾਂ ਲੋਕਾਂ ‘ਤੇ ਟਰੈਫਿਕ, ਸ਼ਰਾਬ, ਮਾਰਕੁੱਟ, ਰਿਸ਼ਵਤ, ਡਰੱਗਜ਼ ਜਿਹੇ ਮਾਮਲੇ ਚਲ ਰਹੇ ਹਨ। 45 ਲੋਕਾਂ ‘ਤੇ ਹੱਤਿਆ ਅਤੇ 48 ‘ਤੇ ਜਿਨਸੀ ਸ਼ੋਸ਼ਣ ਦਾ ਕੇਸ ਵੀ ਹੈ। ਇਮੀਗਰੇਸਨ ਵਾਇਲੇਸ਼ਨ ਹਿਊਮਨ ਟਰੈਫੀਕਿੰਗ ਅਤੇ ਸਮਗਲਿੰਗ ਦੇ ਮਾਮਲੇ ਵੀ ਕੁਝ ਲੋਕਾ ‘ਤੇ ਦਰਜ ਹਨ।
ਇਸ ਤੋਂ ਪਹਲਿਾਂ ਸਰਕਾਰ ਨੇ ਲੋਕ ਸਭਾ ਵਿਚ ਦੱਸਿਆ ਸੀ ਕਿ ਮਈ 2019 ਵਿਚ ਸਾਊਦੀ ਅਰਬ ਵਿਚ 1811 ਭਾਰਤੀ ਕੈਦ ਸੀ। ਯਾਨੀ ਪਿਛਲੇ 19 ਮਹੀਨੇ ਵਿਚ ਸਾਊਦੀ ਅਰਬ ਵਿਚ ਕੈਦ ਭਾਰਤੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਵਿਦੇਸ਼ਾਂ ਵਿਚ ਕੈਦ ਭਾਰਤੀਆਂ ਵਿਚੋਂ ਅੱਧੇ ਤੋਂ ਜ਼ਿਆਦਾ ਅਰਬ ਦੇਸ਼ਾਂ ਵਿਚ ਹੀ ਕੈਦ ਹਨ। ਸਾਊਦੀ ਅਰਬ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ, ਕੁਵੈਤ ਵਿਚ ਵੀ 500 ਤੋਂ ਜ਼ਿਆਦਾ ਭਾਰਤੀ ਕੈਦ ਹਨ।