ਵਾਸ਼ਿੰਗਟਨ, 27 ਅਪ੍ਰੈਲ, ਹ.ਬ. : ਭਾਰਤ ਵਿੱਚ ਅਮਰੀਕਾ ਦੇ ਨਵ-ਨਿਯੁਕਤ ਰਾਜਦੂਤ ਐਰਿਕ ਗਾਰਸੈਟੀ ਦਾ ਕਹਿਣਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਵਿਸ਼ਵ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਕਈ ਮੁੱਦਿਆਂ ’ਤੇ ਇਕੱਠੇ ਕੰਮ ਕਰ ਰਹੇ ਹਨ ਅਤੇ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਦੱਸ ਦੇਈਏ ਕਿ ਯੂਐਸ ਇੰਡੀਆ ਸਮਿਟ ਦਾ ਆਯੋਜਨ ਅਮਰੀਕੀ ਸੰਸਦ ਦੇ ਇੰਡੀਆ ਕਾਕਸ ਦੇ ਸਹਿ ਪ੍ਰਧਾਨ ਰੋ ਖੰਨਾ ਅਤੇ ਮਾਈਕਲ ਵਾਲਟਜ਼ ਨੇ ਕੀਤਾ ਸੀ। ਐਰਿਕ ਗਾਰਸੇਟੀ ਨੇ ਇਹ ਗੱਲਾਂ ਇਸੇ ਸਮਾਗਮ ਵਿੱਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਕਹੀਆਂ। ਅਮਰੀਕੀ ਰਾਜਦੂਤ ਨੇ ਆਪਣੇ ਸੰਬੋਧਨ ’ਚ ਐਰਿਕ ਗਾਰਸੇਟੀ ਨੇ ਕਿਹਾ ਕਿ ਦੁਨੀਆ ’ਚ ਅਜਿਹੇ ਰਿਸ਼ਤੇ ਬਹੁਤ ਘੱਟ ਹਨ, ਜੋ ਭਾਰਤ ਅਤੇ ਅਮਰੀਕਾ ਲਈ ਜ਼ਿਆਦਾ ਮਹੱਤਵਪੂਰਨ ਹਨ। ਸਾਡਾ ਰਿਸ਼ਤਾ ਸੰਸਾਰ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ।