ਬਠਿੰਡਾ, 18 ਮਈ, ਹ.ਬ. : ਪੰਜਾਬ ਵਿੱਚ ਦੇਰ ਰਾਤ ਮੌਸਮ ਬਦਲ ਗਿਆ। ਤੇਜ਼ ਹਵਾ ਕਾਰਨ ਕਈ ਥਾਵਾਂ ’ਤੇ ਦਰੱਖਤ ਡਿੱਗ ਗਏ। ਬਠਿੰਡਾ ’ਚ ਬੀਤੀ ਰਾਤ ਤੇਜ਼ ਹਨ੍ਹੇਰੀ ਕਾਰਨ ਦਰੱਖਤ ਕਾਰਾਂ ਦੇ ਉੱਪਰ ਡਿੱਗ ਗਏ। ਜਿਸ ਕਾਰਨ ਕਾਰਾਂ ਦਾ ਕਾਫੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਪੁਲਸ ਲਾਈਨ ਨੇੜੇ ਲੱਗੇ ਇਸ਼ਤਿਹਾਰੀ ਖੰਭੇ ਵੀ ਤੇਜ਼ ਹਨ੍ਹੇਰੀ ਕਾਰਨ ਉਖੜ ਗਏ।