Home ਤਾਜ਼ਾ ਖਬਰਾਂ ਧਮਾਕਿਆਂ ਦੇ ਮਾਸਟਰਮਾਈਂਡ ਵਲੋਂ ਖੁਲਾਸਾ : ਅੰਮ੍ਰਿਤਪਾਲ ’ਤੇ ਐਨਐਸਏ ਲਾਉਣ ਤੋਂ ਸੀ ਨਰਾਜ਼

ਧਮਾਕਿਆਂ ਦੇ ਮਾਸਟਰਮਾਈਂਡ ਵਲੋਂ ਖੁਲਾਸਾ : ਅੰਮ੍ਰਿਤਪਾਲ ’ਤੇ ਐਨਐਸਏ ਲਾਉਣ ਤੋਂ ਸੀ ਨਰਾਜ਼

0


ਅੰਮ੍ਰਿਤਸਰ,12 ਮਈ, ਹ.ਬ. : ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਹੈਰੀਟੇਜ ਸਟ੍ਰੀਟ ਅਤੇ ਸ੍ਰੀ ਗੁਰੂ ਰਾਮਦਾਸ ਸਰਾਅ ਵਿਚ ਮੁੱਖ ਮੁਲਜ਼ਮ ਆਜ਼ਾਦਵੀਰ ਸਿੰਘ ਦੇ ਬਾਰੇ ਵਿਚ ਅਹਿਮ ਖੁਲਾਸਾ ਹੋਇਆ ਹੈ। ਆਜ਼ਾਦਵੀਰ ਸਿੰਘ, ਡਿਬਰੂਗੜ੍ਹ ਜੇਲ੍ਹ ਵਿਚ ਬੰਦ ਖਾਲਿਸਤਾਨ ਸਮੱਰਥਕ ਅੰਮ੍ਰਿਤਪਾਲ ਸਿੰਘ ਤੋਂ ਕਾਫੀ ਪ੍ਰਭਾਵਿਤ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਧਮਾਕੇ ਇਸ ਲਈ ਕੀਤੇ ਕਿਉਂਕਿ ਉਹ ਅੰਮ੍ਰਿਤਪਾਲ ਸਿੰਘ ’ਤੇ ਨੈਸ਼ਨਲ ਸਕਿਉਰਿਟੀ ਐਕਟ ਲੱਗਣ ਤੋਂ ਦੁਖੀ ਸੀ ਜਿਸ ਕਾਰਨ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਧਮਾਕੇ ਕਰਨ ਦੀ ਸਾਜ਼ਿਸ਼ ਰਚੀ। ਮੁਲਜ਼ਮਾਂ ਦੇ ਕਬਜ਼ੇ ’ਚੋਂ ਸਾਲ 1984 ਵਿਚ ਭਾਰਤੀ ਫੌਜ ਹੱਥੋਂ ਮਾਰੇ ਗਏ ਭਿੰਡਰਾਂਵਾਲਾ ਦੇ ਪੋਸਟਰ ਵੀ ਮਿਲੇ ਹਨ।