Home ਤਾਜ਼ਾ ਖਬਰਾਂ ਅੰਮ੍ਰਿਸਤਰ ਵਿਖੇ ਬਿਆਸ ਦਰਿਆ ਵਿਚ ਔਰਤ ਨੇ ਮਾਰੀ ਛਾਲ

ਅੰਮ੍ਰਿਸਤਰ ਵਿਖੇ ਬਿਆਸ ਦਰਿਆ ਵਿਚ ਔਰਤ ਨੇ ਮਾਰੀ ਛਾਲ

0


ਅੰਮ੍ਰਿਤਸਰ, 12 ਮਈ, ਹ.ਬ. : ਅੰਮ੍ਰਿਤਸਰ ਵਿੱਚ ਇੱਕ ਔਰਤ ਨੇ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ। ਪਰਿਵਾਰ ਨਾਲ ਝਗੜੇ ਤੋਂ ਬਾਅਦ ਔਰਤ ਨੇ ਇਹ ਕਦਮ ਚੁੱਕਿਆ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਸਮੇਂ ਸਿਰ ਔਰਤ ਨੂੰ ਬਾਹਰ ਕੱਢ ਲਿਆ ਅਤੇ ਉਸ ਦੀ ਜਾਨ ਬਚ ਗਈ। ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਔਰਤ ਦਾ ਦੁੱਖ ਦੂਰ ਕੀਤਾ। ਹੁਣ ਔਰਤ ਆਪਣੇ ਪਰਿਵਾਰ ਨਾਲ ਸੁਰੱਖਿਅਤ ਹੈ। ਘਟਨਾ ਅੰਮ੍ਰਿਤਸਰ ਦੇ ਬਿਆਸ ਦੀ ਹੈ। ਵੀਰਵਾਰ ਸ਼ਾਮ ਨੂੰ ਇੱਕ ਔਰਤ ਨੇ ਬਿਆਸ ਪੁਲ ਤੋਂ ਸਿੱਧੀ ਦਰਿਆ ਵਿੱਚ ਛਾਲ ਮਾਰ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਔਰਤ ਨੂੰ ਛਾਲ ਮਾਰਦਿਆਂ ਦੇਖਿਆ। ਪੁਲਿਸ ਵਾਲਿਆਂ ਨੇ ਗੋਤਾਖੋਰਾਂ ਨਾਲ ਸੰਪਰਕ ਕੀਤਾ। ਗੋਤਾਖੋਰਾਂ ਨੇ ਕਿਸ਼ਤੀ ਦੀ ਮਦਦ ਨਾਲ ਔਰਤ ਨੂੰ ਬਾਹਰ ਕੱਢਣ ’ਚ ਸਫਲਤਾ ਹਾਸਲ ਕੀਤੀ।