ਨਾਸਾ ਦਾ ਦਲ 2024 ਵਿਚ ਜਾਵੇਗਾ ਚੰਨ੍ਹ ’ਤੇ ਜ਼ਮੀਨ ਦੇਖਣ, ਰਹਿਣ ਲਈ ਖ਼ਰਚਣੇ ਹੋਣਗੇ ਪੌਣੇ 3 ਕਰੋੜ ਰੁਪਏ

ਨਿਊਯਾਰਕ, 19 ਮਾਰਚ, ਹ.ਬ. : ਜੇਕਰ ਆਪ ਧਰਤੀ ਦੇ ਰੌਲ ਰੱਪੇ ਤੋਂ ਦੂਰ ਜਾ ਕੇ ਸ਼ਾਂਤੀਪੂਰਣ ਜ਼ਿੰਦਗੀ ਬਿਤਾਉਣੀ ਚਾਹੁੰਦੇ ਹਨ ਤਾਂ ਇਸ ਦੇ ਲਈ ਆਪ ਨੂੰ ਮਹੀਨੇ ਦੇ ਪੌਣੇ ਤਿੰਨ ਕਰੋੜ ਰੁਪਏ ਖ਼ਰਚ ਕਰਨੇ ਹੋਣਗੇ। ਇਹ ਕਹਿਣਾ ਹੈ ਮਨੀ ਨਾਂ ਦੀ ਕਰੈਡਿਟ ਬਰੋਕਰ ਫਰਮ ਦਾ। ਇਹ ਫਰਮ ਗਾਹਕਾਂ ਨੂੰ ਉਨ੍ਹਾਂ ਦੇ ਮਨਪਸੰਦ ਉਤਪਾਦ ਖਰੀਦਣ ਦੇ ਲਈ ਕਰਜ਼ੇ ਦੀ ਵਿਵਸਥਾ ਕਰਵਾਉਂਦੀ ਹੈ।
ਇਸ ਫਰਮ ਨੇ ਹਾਲ ਹੀ ਵਿਚ ਇੱਕ ਗਾਈਡ ਜਾਰੀ ਕੀਤੀ ਹੈ, ਜੋ ਚੰਨ੍ਹ ’ਤੇ ਰਹਿਣ ਦੇ ਖ਼ਰਚਿਆਂ ਦਾ ਬਿਓਰਾ ਪੇਸ਼ ਕਰਦੀ ਹੈ। ਨਾਸਾ ਦਾ ਦਲ 2024 ਵਿਚ ਆਰਟੇਮਿਸ ਮਿਸ਼ਨ ਦੇ ਤਹਿਤ ਚੰਨ੍ਹ ਦੀ ਸਤ੍ਹਾ ’ਤੇ ਸਥਾਈ ਨਿਰਮਾਣ ਦੇ ਲਈ ਜਗ੍ਹਾ ਲੱਭਣ ਜਾਵੇਗਾ।
ਗਾਈਡ ਮੁਤਾਬਕ, ਚੰਨ੍ਹ ’ਤੇ ਬਣਨ ਵਾਲੇ ਘਰਾਂ ਦੇ ਲਈ ਸਮੱਗਰੀ ਧਰਤੀ ਤੋਂ ਹੀ ਭੇਜੀ ਜਾਵੇਗੀ। ਇੱਥੇ ਘਰ ਨੂੰ ਏਅਰ ਸੀਲ ਕਰਨਾ ਜ਼ਰੂਰੀ ਹੈ। ਘਰ ਦੀ ਮਜ਼ਬੂਤੀ ਉਸ ਪੱਧਰ ’ਤੇ ਬਣਾਉਣ ਦੀ ਜ਼ਰੂਰਤ ਹੈ ਜਿਸ ਪੱਧਰ ’ਤੇ ਭਾਰੀ ਉਦਯੋਗ ਦੀ ਫੈਕਟਰੀਆਂ ਲਾਈ ਜਾਂਦੀਆਂ ਹਨ। ਘਰ ਦੇ ਖਿੜਕੀ ਦਰਵਾਜ਼ੇ ਅਜਿਹੇ ਹੋਣੇ ਚਾਹੀਦੇ ਜੋ ਪੁਲਾੜ ਵਿਚ ਤੈਰਤੇ ਉਲਕਾ ਪਿੰਡ ਦੀ ਮਾਰ ਝੱਲ ਸਕੇ। ਨਾਲ ਹੀ 24 ਘੰਟੇ ਬਿਜਲੀ-ਪਾਣੀ ਦਾ ਪ੍ਰਬੰਧ ਕਰਨ ’ਤੇ ਵੀ ਕਾਫੀ ਖ਼ਰਚਾ ਆਵੇਗਾ। ਇਸ ਲਿਹਾਜ਼ ਨਾਲ ਪਹਿਲਾਂ ਘਰ ਦੀ ਕੀਮਤ ਕਰੀਬ 360 ਕਰੋੜ ਰੁਪਏ ਅਤੇ ਦੂਜੇ ਦੀ 300 ਕਰੋੜ ਰੁਪਏ ਆਵੇਗੀ ਕਿਉਂÎਕਿ ਨਿਰਮਾਣ ਸਮੱਗਰੀ ਅਤੇ ਮਜ਼ਦੂਰ ਪਹਿਲਾਂ ਤੋਂ ਹੀ ਚੰਨ੍ਹ ’ਤੇ ਮੌਜੂਦ ਰਹਿਣਗੇ। ਚੰਨ੍ਹ ’ਤੇ ਬਿਜਲੀ ਸਭ ਤੋਂ ਮਹੱਤਵਪੂਰਣ ਹੋਵਗੀ ਕਿਉਂਕਿ ਹਵਾ ਪਾਣੀ ਆਦਿ ਸਭ ਮਸ਼ੀਨਾਂ ਨਾਲ ਹੀ ਬਣਾਇਆ ਜਾਵੇਗਾ। ਇਸ ਦੇ ਲਈ ਛੋਟੇ ਨਿਊਕਲੀਅਰ ਰਿਐਕਟਰ ਦੀ ਜ਼ਰੂਰਤ ਪਵੇਗੀ। ਇਸ ਦੀ ਕੀਮਤ ਕਰੀਬ ਦਸ ਹਜ਼ਾਰ ਕਰੋੜ ਰੁਪਏ ਆਵੇਗੀ।

Video Ad
Video Ad