ਸਟੇਟ ਅਸੈਂਬਲੀ ’ਚ ਜਲਦ ਬਣੇਗਾ ਕਾਨੂੰਨ
ਨਿਊਯਾਰਕ, 25 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਵਧਦੇ ਪ੍ਰਭਾਵ ਦਾ ਹੀ ਅਸਰ ਹੈ ਕਿ ਹੁਣ ਇਸ ਦੇਸ਼ ਦਾ ਇੱਕ ਹੋਰ ਸੂਬਾ ਦਿਵਾਲੀ ਦੀ ਸਰਕਾਰੀ ਛੁੱਟੀ ਦੇਣ ਦੀ ਤਿਆਰੀ ਕਰ ਰਿਹਾ ਹੈ। ਜੀ, ਹਾਂ ਜਿੱਥੇ ਪੈਨਸਿਲਵੇਨੀਆ ਰਾਜ ਪਹਿਲਾਂ ਹੀ ਭਾਰਤੀਆਂ ਦੇ ਇਸ ਪਵਿੱਤਰ ਤਿਉਹਾਰ ਦੀ ਸਰਕਾਰੀ ਛੁੱਟੀ ਐਲਾਨ ਚੁੱਕਾ ਹੈ, ਉੱਥੇ ਹੁਣ ਨਿਊਯਾਰਕ ਸੂਬੇ ਵਿੱਚ ਵੀ ਦਿਵਾਲੀ ਦੀ ਸਰਕਾਰੀ ਛੁੱਟੀ ਮਿਲਣ ਜਾ ਰਹੀ ਹੈ।