ਪਤਨੀ ਤੋਂ ਤੰਗ ਆ ਕੇ 35 ਸਾਲਾ ਨੌਜਵਾਨ ਨੇ ਨਿਗਲਿਆ ਜ਼ਹਿਰ

ਗੁਰਦਾਸਪੁਰ, 15 ਮਾਰਚ, ਹ.ਬ. : ਸ਼ਨਿਚਰਵਾਰ ਨੂੰ ਇਕ 35 ਸਾਲਾ ਨੌਜਵਾਨ ਨੇ ਆਪਣੀ ਪਤਨੀ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਸ਼ੈਅ ਨਿਗਲ ਲਈ ਜਿਸ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਸਦਰ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕ ਦੀ ਪਤਨੀ ਤੇ ਉਸ ਦੇ ਆਸ਼ਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ‘ਚੋਂ ਬਾਹਰ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਜਸਪਾਲ ਪੁੱਤਰ ਗਿਰਧਾਰ ਲਾਲ ਨਿਵਾਸੀ ਕੋਟ ਮੋਹਨ ਲਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਕਰੀਬ 14 ਸਾਲ ਪਹਿਲਾਂ ਉਸ ਦੇ ਲੜਕੇ ਅਸ਼ਵਨੀ ਕੁਮਾਰ (35) ਦਾ ਵਿਆਹ ਸ਼ਬਨਮ ਬੇਬੀ ਪੁਤਰੀ ਤਰਸੇਮ ਲਾਲ ਲਿਵਾਸੀ ਨੇੜੇ ਰੇਲਵੇ ਫਾਟਕ ਲੋਹੀਆਂ ਜ਼ਿਲ੍ਹਾ ਜਲੰਧਰ ਨਾਲ ਹੋਈ ਸੀ ਜਿਨ੍ਹਾਂ ਦੇ ਦੋ ਲੜਕੇ ਵੀ ਹਨ। ਉਸ ਦੀ ਨੂੰਹ ਅਕਸਰ ਹੀ ਉਸ ਦੇ ਪੁੱਤਰ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ। ਉਸ ਦੀ ਨੂੰਹ ਦੇ ਨਾਜਾਇਜ਼ ਸਬੰਧ ਗਗਨੀਦਪ ਸਿੰਘ ਉਰਫ਼ ਗਗਨਾ ਪੁੱਤਰ ਪ੍ਰਗਟ ਸਿੰਘ ਨਿਵਾਸੀ ਕੋਟ ਮੋਹਨ ਲਾਲ ਨਾਲ ਸਨ। ਇਕ ਮਹੀਨਾ ਪਹਿਲਾਂ ਹੀ ਉਸ ਦੀ ਨੂੰਹ ਆਪਣੇ ਬੱਪਚਆਂ ਸਮੇਤ ਆਪਣੇ ਪੇਕੇ ਘਰ ਚਲੀ ਗਈ। ਜਿਸ ਕਾਰਨ ਉਸ ਦਾ ਪਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਬੇਟੇ ਨੇ ਉਕਤ ਮੁਲਜ਼ਮਾਂ ਤੋਂ ਤੰਗ ਆ ਕੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ। ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ। ਪਰ ਇਲਾਜ ਦੌਰਾਨ ਉਸ ਦੇ ਬੇਟੇ ਦੀ ਮੌਤ ਹੋ ਗਈ।

Video Ad
Video Ad