ਪੀਲੇ ਦੰਦਾਂ ਨੂੰ ਦੁੱਧ ਵਾਂਗ ਚਿੱਟੇ ਕਰਨ ਲਈ ਅਪਣਾਓ ਇਹ ਨੁਸਖ਼ੇ

ਜੇ ਤੁਹਾਨੂੰ ਹੱਸਣਾ ਪਸੰਦ ਹੈ ਤਾਂ ਸਾਫ਼ ਤੇ ਚਮਕਦਾਰ ਦੰਦਾਂ ਦਾ ਹੋਣ ਬਹੁਤ ਹੀ ਜ਼ਰੂਰੀ ਹੈ। ਕਈ ਲੋਕ ਆਪਣੇ ਪੀਲੇਪਨ ਦੇ ਕਾਰਨ ਦੋਸਤਾਂ ਦੇ ਵਿਚਕਾਰ ਹੱਸਦੇ ਹੀ ਨਹੀਂ। ਕਈ ਵਾਰ ਕਿਸੇ ਕਾਰਨ ਕਰਕੇ ਤੁਸੀਂ ਆਪਣੇ ਦੰਦਾਂ ਦੀ ਚਮਕ ਗੁਆ ਬੈਠਦੇ ਹੋ, ਜਿਸ ਕਰਕੇ ਤੁਹਾਡੇ ਦੰਦ ਪੀਲੇ ਹੋ ਜਾਂਦੇ ਹਨ। ਨਿੰਬੂ ਦੇ ਛਿਲਕੇ ਨਾਲ ਤੁਸੀਂ ਆਪਣੇ ਦੰਦਾਂ ਨੂੰ ਸਾਫ਼ ਕਰ ਸਕਦੇ ਹੋ। ਕਿਉਂਕਿ ਨਿੰਬੂ ’ਚ ਬਲੀਚਿੰਗ ਏਜੈਂਟ ਹੁੰਦਾ ਹੈ, ਇਸ ਦੇ ਕਾਰਨ ਨਿੰਬੂ ਦਾ ਛਿਲਕਾ ਦੰਦਾਂ ਨੂੰ ਸਾਫ ਕਰ ਸਕਦਾ ਹੈ। ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਨਿੰਬੂ ਦੇ ਛਿਲਕੇ ਨੂੰ ਦੰਦਾਂ ’ਤੇ ਚੰਗੀ ਤਰ੍ਹਾਂ ਰਗੜਨ ਨਾਲ ਦੰਦ ਸਾਫ ਹੋ ਸਕਦੇ ਹਨ। ਨਾਰੀਅਲ ਦਾ ਤੇਲ ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਕਾਫੀ ਮਦਦਗਾਰ ਹੈ। ਇਕ ਚਮਚ ਨਾਰੀਅਲ ਦਾ ਤੇਲ ਆਪਣੇ ਮੂੰਹ ’ਚ ਲਓ ਤੇ ਇਸ ਨੂੰ ਪੰਜ ਮਿੰਟ ਤਕ ਆਪਣੇ ਮੂੰਹ ਦੇ ਅੰਦਰ ਰੱਖੋ। ਤੁਸੀਂ ਆਪਣੇ ਬਰੱਸ਼ ’ਤੇ ਨਾਰੀਅਲ ਦਾ ਤੇਲ ਜਾਂ ਨਿੰਬੂ ਦਾ ਰਸ ਪਾ ਕੇ ਵੀ ਬਰੱਸ਼ ਕਰ ਸਕਦੇ ਹੋ।
ਦਾਗ-ਧੱਬੇ ਦੂਰ ਕਰਨ ਲਈ ਅਨੇਕਾਂ ਪ੍ਰਕਾਰ ਨਾਲ ਬੇਕਿੰਗ ਸੋਡੇ ਦਾ ਇਤੇਮਾਲ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬੇਕਿੰਗ ਸੋਡਾ ਤੁਹਾਡੇ ਦੰਦਾਂ ਲਈ ਕਿੰਨਾ ਲਾਭਦਾਇਕ ਹੈ। ਪਾਣੀ ’ਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾਓ ਤੇ ਇਸ ਪੇਸਟ ਨੂੰ ਬਰੱਸ਼ ’ਤੇ ਲਗਾਓ ਤੇ ਇਕ ਮਿੰਟ ਲਈ ਚੰਗੀ ਤਰ੍ਹਾਂ ਆਪਣੇ ਦੰਦਾਂ ’ਤੇ ਰਗੜੋ। ਇਸ ਨਾਲ ਤੁਹਡੇ ਦੰਦਾਂ ਦਾ ਪੀਲਾਪਨ ਦੂਰ ਹੋ ਸਕਦਾ ਹੈ।

Video Ad
Video Ad