ਕੁਆਲਾਲੰਪੁਰ, 31 ਮਈ, ਹ.ਬ. : ਡੇਲੀ ਪਾਕਿਸਤਾਨ ਦੇ ਅਨੁਸਾਰ, 40 ਲੱਖ ਡਾਲਰ ਦਾ ਭੁਗਤਾਨ ਨਾ ਕਰਨ ਦੇ ਮਾਮਲੇ ਵਿਚ ਸਥਾਨਕ ਅਦਾਲਤ ਨੇ ਆਦੇਸ਼ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਸੇ ਮੁੱਦੇ ’ਤੇ ਸਾਲ 2021 ਵਿਚ ਵੀ ਪੀਆਈਏ ਦੇ ਇੱਕ ਜਹਾਜ਼ ਨੂੰ ਕੁਆਲਾਲੰਪੁਰ ਏਅਰਪੋਰਟ ’ਤੇ ਜ਼ਬਤ ਕਰ ਲਿਆ ਗਿਆ ਸੀ। ਪਾਕਿਸਤਾਨ ਦੇ ਰਣਨੀਤਕ ਭਾਈਵਾਲ ਮਲੇਸ਼ੀਆ ਨੇ ਬਕਾਏ ਦਾ ਭੁਗਤਾਨ ਨਾ ਕਰਨ ’ਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੇ ਬੋਇੰਗ-777 ਯਾਤਰੀ ਜਹਾਜ਼ ਨੂੰ ਇਕ ਵਾਰ ਫਿਰ ਜ਼ਬਤ ਕਰ ਲਿਆ ਹੈ। ਪੀਆਈਏ ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਹੈ। ਸਥਾਨਕ ਮੀਡੀਆ ਡੇਲੀ ਪਾਕਿਸਤਾਨ ਮੁਤਾਬਕ 40 ਲੱਖ ਡਾਲਰ ਦਾ ਭੁਗਤਾਨ ਨਾ ਕਰਨ ਦੇ ਮਾਮਲੇ ’ਚ ਸਥਾਨਕ ਅਦਾਲਤ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਾਲ 2021 ’ਚ ਵੀ ਇਸੇ ਮੁੱਦੇ ’ਤੇ ਕੁਆਲਾਲੰਪੁਰ ਹਵਾਈ ਅੱਡੇ ’ਤੇ ਪੀਆਈਏ ਦਾ ਇਕ ਜਹਾਜ਼ ਜ਼ਬਤ ਕੀਤਾ ਗਿਆ ਸੀ। ਜਹਾਜ਼ ਨੂੰ ਬਾਅਦ ਵਿਚ ਬਕਾਇਆ ਭੁਗਤਾਨ ਦੇ ਕੂਟਨੀਤਕ ਭਰੋਸੇ ’ਤੇ ਛੱਡ ਦਿੱਤਾ ਗਿਆ ਸੀ। ਜ਼ਬਤ ਕੀਤੇ ਗਏ ਪੀਆਈਏ ਜਹਾਜ਼ ਨੂੰ 173 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੇ ਨਾਲ 27 ਜਨਵਰੀ ਨੂੰ ਪਾਕਿਸਤਾਨ ਵਾਪਸ ਲਿਆਂਦਾ ਗਿਆ ਸੀ।