Home ਅਮਰੀਕਾ ਅਮਰੀਕੀ ਕੰਪਨੀਆਂ ਨੂੰ ਸੰਭਾਲ ਰਹੇ ਨੇ ਵਿਦੇਸ਼ਾਂ ’ਚ ਜਨਮੇ ਸੀਈਓ

ਅਮਰੀਕੀ ਕੰਪਨੀਆਂ ਨੂੰ ਸੰਭਾਲ ਰਹੇ ਨੇ ਵਿਦੇਸ਼ਾਂ ’ਚ ਜਨਮੇ ਸੀਈਓ

0



ਵਾਸ਼ਿੰਗਟਨ, 31 ਮਈ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਸਭ ਤੋਂ ਅਮੀਰ ਦੇਸ਼ ‘ਅਮਰੀਕਾ’ ਦੀਆਂ ਕੰਪਨੀਆਂ ’ਚ ਵਿਦੇਸ਼ਾਂ ’ਚ ਜਨਮੇ ਸੀਈਓ ਦਾ ਦਬਦਬਾ ਹੈ। ਅਮਰੀਕਾ ਦੀਆਂ ਮੋਹਰੀ ਕੰਪਨੀਆਂ ਨੂੰ ਵਿਦੇਸ਼ੀ ਧਰਤੀ ’ਤੇ ਜਨਮੇ ਲੋਕ ਸੰਭਾਲ ਰਹੇ ਨੇ। ਐਪਲ ਹੋਵੇ ਜਾਂ ਮਾਈਕਰੋਸੌਫ਼ਟ ਜਾਂ ਆਈਬੀਐਮ ਹਰ ਕੰਪਨੀ ਦੇ ਉੱਚ ਅਹੁਦੇ ’ਤੇ ਅਮਰੀਕਾ ਤੋਂ ਬਾਹਰ ਜਨਮੇ ਲੋਕ ਸ਼ਾਮਲ ਨੇ। ਦਿਲਚਸਪ ਗੱਲ ਇਹ ਹੈ ਕਿ ਅਮਰੀਕੀ ਕੰਪਨੀਆਂ ਦੇ ਸੀਈਓ ਦੀ ਸੂਚੀ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ।
ਦਰਅਸਲ, ਗੂਗਲ, ਅਡੌਬੀ, ਆਈਬੀਐਮ, ਮਾਈਕਰੋਸੌਫ਼ਟ, ਮਾਈਕਰੌਨ ਟੈਕਨਾਲੋਜੀ, ਪੈਪਸਿਕੋ, ਸਟਾਰਬੱਕਸ ਅਤੇ ਵਰਲਡ ਬੈਂਕ ਜਿਹੇ ਵੱਡੇ ਅਦਾਰਿਆਂ ਦੀ ਕਮਾਨ ਭਾਰਤੀ ਮੂਲ ਦੇ ਲੋਕਾਂ ਦੇ ਹੱਥਾਂ ਵਿੱਚ ਹੈ। ਭਾਰਤੀ ਮੂਲ ਦੇ ਚੋਟੀ ਦੇ ਲੀਡਰਾਂ ਦੀ ਸੂਚੀ ਵਿੱਚ ਸੰਦਰ ਪਿਚਾਈ, ਸੱਤਿਆ ਨਡੇਲਾ ਅਤੇ ਵਿਸ਼ਵ ਬੈਂਕ ਦੇ ਮੁਖੀ ਅਜੇ ਬੰਗਾ ਜਿਹੇ ਵੱਡੇ ਚੇਹਰੇ ਸ਼ਾਮਲ ਨੇ। ਉੱਥੇ ਹੀ ਕੇਐਫਸੀ ਦੀ ਕਮਾਨ ਇੱਕ ਪਾਕਿਸਤਾਨੀ ਮੂਲ ਦੇ ਵਿਅਕਤੀ ਕੋਲ ਹੈ। ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਸ਼ਾਮਲ ਅਤੇ ਟਵਿੱਟਰ, ਟੈਸਲਾ ਅਤੇ ਸਪੇਸ ਐਕਸ ਜਿਹੀਆਂ ਕੰਪਨੀਆਂ ਦੇ ਮੁਖੀ ਐਲਨ ਮਸਕ ਦਾ ਜਨਮ ਵੀ ਅਮਰੀਕਾ ’ਚ ਨਹੀਂ ਹੋਇਆ ਸੀ। ਉਹ ਦੱਖਣੀ ਅਫ਼ਰੀਕਾ ਵਿੱਚ ਪੈਦਾ ਹੋਏ ਸੀ