ਮੰਨਤ ਸਿੰਘ ਦੀ ਅਪੀਲ
ਪੰਜਾਬੀ ਫਿਲਮ ਅਭਿਨੇਤਰੀ ਮੰਨਤ ਸਿੰਘ ਨੇ ਸਾਰੇ ਪੰਜਾਬੀ ਕਲਾਕਾਰਾਂ ਨੂੰ ਚਾਹੇ ਉਹ ਹਿੰਦੀ –
ਪੰਜਾਬੀ ਜਾਂ ਟੀ.ਵੀ ਨਾਲ ਸਬੰਧਿਤ ਨੇ ਅਪੀਲ ਕੀਤੀ ਹੈ ਕਿ ਉਹ ਕਿਸਾਨ ਅੰਦੋਲਨ ‘ਚ ਡਟ ਕਿ ਕਿਸਾਨਾਂ ਦਾ ਸਾਥ
ਦੇਣ ਤੇ ਪੰਜਾਬੀ ਸਹਿਤ – ਸਭਿਆਚਾਰਕ ਲੋਕ ਵੀ ਧਰਨਿਆਂ ‘ਚ ਸਾਮਿਲ ਹੋਣ ਮੰਨਤ ਸਿੰਘ 500 ਦੇ ਕਰੀਬ
ਵੀਡਿੳ ਗੀਤ ਕਰ ਚੁੱਕੀ ਪੰਜਾਬੀ ਫਿਲਮ ਹੀਰੋਇਨ ਹੈ ।
ਘੁਲੇਸਾਹ ਦਾ ਗੁਰੀ ਨੂੰ ਅਸੀਰਵਾਦ
ਲੋਕਪ੍ਰਿਯ ਕਮੇਡੀਅਨ ਘੁੱਲੇ ਸ਼ਾਹ ਨੇ ਨਵੇਂ ਕਮੇਡੀ ਕਲਾਕਾਰ ਗੁਰੀ ਸਿੰਘ ਨੂੰ ਅਸ਼ੀਰਵਾਦ ਦਿੱਤਾ ਹੈ ਕਿ
ਉਹ ਫਿਲਮਾਂ ‘ਚ ਸਫਲ ਹੋਏ । ਘੁੱਲੇਸ਼ਾਹ ਅੱਜ ਵੀ ਫਿਲਮਾਂ ਤੇ ਸਟੇਜ ਉੱਪਰ ਸਰਗਰਮ ਹਨ ਜਦ ਕਿ ਗੁਰੀ ਸਿੰਘ
ਵੈਬ-ਸੀਰੀਜ ‘ਰੰਗ ਬਰੰਗੀ’ ‘ਚ ਨਜਰ ਆਉਣਗੇ । ਗੁਰੀ ਸਿੰਘ ਸਾਫ ਸੁਥਰੀ ਕਮੇਰੀ ਕਰਦੇ ਹਨ ਤੇ ਟਿਕਟਾਕ ਤੋਂ
ਪ੍ਰਸਿੱਧ ਹੋਏ ਹਨ ।
ਅਨੂ ਚੋਧਰੀ ਖ਼ੁਸ਼
ਅਨੂ ਚੋਧਰੀ ਖ਼ੁਸ਼ ਹੈ ਕਿ ਉਸਦੀ ਵੈਬ-ਸੀਰੀਜ ‘ਰੰਗ ਬਰੰਗੀ’ ਮੁਕੰਮਲ ਹੋ ਗਈ ਹੈ । ‘ਮਿੱਠੂ ਦਾ ਵਿਆਹ’
ਫਿਲਮ ਦੀ ਨਾਇਕ ਅਨੂ ਚੋਧਰੀ ਨੇ ਸੰਦੀਪ ਸਿੰਘ, ਪ੍ਰੀਤ ਸਿੱਧੂ ਨਾਲ ‘ਰੰਗ ਬਰੰਗੀ’ ‘ਚ ਕੰਮ ਕੀਤਾ ਹੈ ਤੇ
ਅੱਜ ਦੀ ਮਾਡਰਨ ਪਰ ਘਰੇਲੂ ਔਰਤ ਦਾ ਕਿਰਦਾਰ ਨਿਭਾ ਕਿ ਅਨੂ ਖ਼ੁਸ਼ ਹੈ ਤੇ ਬਲਿਊ ਡਾਇਮੰਡ ਫਿਲਮ ਦੀ
ਸ਼ੁਕਰਗੁਰਜਾਰ ਹੈ ।
ਅਸੋਕ ਪੁਰੀ ‘ਗੈਗਸਟਰ-2’
ਕਪਿਲ ਬੱਤਰਾ ਦਾ ਮਨਪਸੰਦ ਸਟਾਰ ਹੈ ਅਸ਼ੋਕ ਪੁਰੀ ਜਿਸਨੇ ‘ਗਾਂਦੀ ਫਿਰ ਆ ਗਿਆ’ ਤੋਂ ਬਾਅਦ ਕਪਿਲ ਨਾਲ
‘ਗੈਗਸਟਰ-2’ ਫਿਲਮ ਕੀਤੀ ਹੈ । ਅਸ਼ੋਕ ਪੁਰੀ ਜਲਦੀ ਹੀ ਹਾਲੀਵੁੱਡ ਫਿਲਮਾਂ ਦਾ ਪੰਜਾਬੀ ਫਿਲਮਾਂ ਲਈ ਡਬਿੰਗ
ਡਾਇਰੈਕਟਰ ਬਣ ਵੀ ਆ ਰਿਹਾ ਹੈ ।
ਯਾਦਾਂ ਟੀਨਾ ਘਈ ਦਿਆਂ
ਟੀਨਾ ਘਈ ਅੱਜ ਹਿੰਦੀ ਫਿਲਮਾਂ ਦੀ ਸਟਾਰ ਹੈ । ਉਸਨੂੰ ਯਾਦ ਹੈ ਕਿ । ‘ਨਿੰਮੋਂ’ ਫਿਲਮ ‘ਚ ਉਸਦਾ
ਨਿੱਕਾ ਹਿਾ ਕਿਰਦਾਰ ਸੀ ਪਰ ‘ਇਸਕ ਨਿਮਾਣਾ’ ਦੀ ਹੀਰੋਇਨ ਬਣੀ ਤਾਂ ਕਿਸਮਤ ਹੀ ਬਦਲ ਗਈ । ਪੰਜਾਬ ਦੇ ਕਾਲੇ
ਦੌਰ ‘ਚ ਉਸਨੇ ਸੰਗਰੂਰ ‘ਜਾ ਕੋ ਰਾਖੇ ਸਾਈਆਂ’ ਦਾ ਨਿਡਰ ਹੋ ਕਿ ਸੂਟਿੰਗ ਕੀਤੀ ਸੀ । ਅੱਜ ਟੀਨਾ ਗਾਇਕਾ
ਵੀ ਹੈ ।
ਯੋਗਰਾਜ ਸਿੰਘ ਸੱਚਾ ਕਿਸਾਨ
ਅੱਜ ਸਟਾਰਡੰਮ ਪਰਾਂ ਰੱਖ ਯੋਗਰਾਜ ਸਿੰਘ ਚੰਡੀਗੜ ਹਰ ਕਿਸਾਨ ਧਰਨੇ ‘ਚ ਸ਼ਾਮਿਲ ਹੋ ਰਿਹਾ ਹੈ । ਕਿਸਾਨੀ
ਹੋਣ ‘ਚ ਡਟ ਕਿ ਇੰਟਰਵਿਊ ਦੇ ਰਿਹਾ ਹੈ । ਕਲਾਕਾਰਾਂ ਦੀ ਅਗਵਾਈ ਕਰ ਪੰਜਾਬ ਦੇ ਕੋਨੇ-ਕੋਨੇ ‘ਚ ਸੱਚਾ
ਕਿਸਾਨ ਬਣ ਲੋਕ-ਲਹਿਰ ਕਿਸਾਨੀ ਹੱਕ ‘ਚ ਬਣਾ ਰਿਹਾ ਹੈ । ਅੰਮ੍ਰਿਤ ਪਵਾਰ