Home ਤਾਜ਼ਾ ਖਬਰਾਂ ਪੰਜਾਬ ਨੂੰ ਲੁੱਟਣ ਵਾਲਿਆਂ ਕੋਲੋਂ ਲਵਾਂਗੇ ਹਿਸਾਬ : ਭਗਵੰਤ ਮਾਨ

ਪੰਜਾਬ ਨੂੰ ਲੁੱਟਣ ਵਾਲਿਆਂ ਕੋਲੋਂ ਲਵਾਂਗੇ ਹਿਸਾਬ : ਭਗਵੰਤ ਮਾਨ

0


ਮੁੱਖ ਮੰਤਰੀ ਨੇ ਮਹਿਤਪੁਰ ਅਤੇ ਸ਼ਾਹਕੋਟ ਵਿਚ ਰੋਡ ਸ਼ੋਅ ਕੱਢਿਆ
ਜਲੰਧਰ, 29 ਅਪ੍ਰੈਲ, ਹ.ਬ. : ਪੰਜਾਬ ਦੇ ਜਲੰਧਰ ’ਚ ਲੋਕ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਸ਼ਾਹਕੋਟ ਅਤੇ ਮਹਿਤਪੁਰ ’ਚ ਰੋਡ ਸ਼ੋਅ ਕਰਨ ਪਹੁੰਚੇ। ਸ਼ਾਹਕੋਟ ’ਚ ਭੀੜ ਨੂੰ ਦੇਖ ਕੇ ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਵਿਅੰਗ ਕੱਸਿਆ। ਉਨ੍ਹਾਂ ਕਿਹਾ ਕਿ ਪਹਾੜਾਂ ਵਿੱਚ ਅੰਗਰੇਜ਼ੀ ਸਕੂਲ ਵਿੱਚ ਪੜ੍ਹਣ ਵਾਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਘੜੀ ਵਿਚ ਸਾਢੇ ਦੋ ਨਹੀਂ ਢਾਈ ਵੱਜਦੇ ਹਨ। ਭਗਵੰਤ ਮਾਨ ਨੇ ਇਕ ਵਾਰ ਫਿਰ ਕਾਂਗਰਸ ਤੇ ਅਕਾਲੀ ਦਲ ’ਤੇ ਜੰਮ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਪੰਜਾਬ ਨੂੰ ਲੁੱਟਿਆ। ਪੰਜਾਬ ਦੀ ਖੇਤੀ-ਨੌਜਵਾਨੀ, ਬੱਚਿਆਂ ਦੀ ਪੜ੍ਹਾਈ, ਬਜ਼ੁਰਗਾਂ ਦੀ ਦਵਾਈ ਸਭ ਕੁਝ ਖਾ ਲਿਆ ਹੈ। ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਲੋਕਾਂ ਦੇ ਪੈਸੇ ਦੀ ਲੁੱਟ ਦਾ ਹਿਸਾਬ ਲਿਆ ਜਾ ਰਿਹਾ ਹੈ