Home ਤਾਜ਼ਾ ਖਬਰਾਂ ਜਲੰਧਰ : ਇੱਕ ਹਜ਼ਾਰ ਰੁਪਏ ਨਾ ਮਿਲਣ ’ਤੇ ਔਰਤਾਂ ਵਲੋਂ ਪ੍ਰਦਰਸ਼ਨ

ਜਲੰਧਰ : ਇੱਕ ਹਜ਼ਾਰ ਰੁਪਏ ਨਾ ਮਿਲਣ ’ਤੇ ਔਰਤਾਂ ਵਲੋਂ ਪ੍ਰਦਰਸ਼ਨ

0

ਜਲੰਧਰ, 29 ਅਪ੍ਰੈਲ, ਹ.ਬ. : ਜਲੰਧਰ ’ਚ ਵੀ ਮਹਿਲਾ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਵਾਅਦੇ ਮੁਤਾਬਕ 1000 ਰੁਪਏ ਨਾ ਮਿਲਣ ’ਤੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮਹਿਲਾ ਕਾਂਗਰਸ ਅਤੇ ਕੁਝ ਹੋਰ ਜਥੇਬੰਦੀਆਂ ਦੀਆਂ ਔਰਤਾਂ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਸੰਵਿਧਾਨ ਚੌਕ ਪੁੱਜੀਆਂ। ਔਰਤਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ 11 ਹਜ਼ਾਰ ਰੁਪਏ ਦੇ ਹਿਸਾਬ ਨਾਲ 12 ਮਹੀਨਿਆਂ ਦਾ ਪੈਸਾ ਮੰਗਿਆ। ਮਹਿਲਾ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਰਤਾਰਪੁਰ ਵਿੱਚ ਕੈਂਪ ਲਗਾ ਕੇ ਗਾਰੰਟੀ ਫਾਰਮ ਭਰੇ ਸਨ ਕਿ ਸੱਤਾ ਵਿੱਚ ਆਉਣ ਤੋਂ ਬਾਅਦ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਇੱਕ ਇੱਕ ਹਜ਼ਾਰ ਰੁਪਏ ਦੇਵਾਂਗੇ, ਪਰ ਇੱਕ ਸਾਲ ਤੱਕ ਸਰਕਾਰ ਚਲਾਉਣ ਦੇ ਬਾਵਜੂਦ ਵੀ ਔਰਤਾਂ ਨੂੰ ਪੈਸੇ ਨਹੀਂ ਮਿਲੇ। ਮਹਿਲਾ ਕਾਂਗਰਸ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਔਰਤਾਂ ਪ੍ਰਤੀ ਦਮਨਕਾਰੀ ਨੀਤੀਆਂ ਅਪਣਾ ਰਹੀ ਹੈ।