Home ਤਾਜ਼ਾ ਖਬਰਾਂ ਬਰਤਾਨੀਆ ’ਚ 70 ਸਾਲ ਬਾਅਦ ਹੋਈ ਤਾਜਪੋਸ਼ੀ

ਬਰਤਾਨੀਆ ’ਚ 70 ਸਾਲ ਬਾਅਦ ਹੋਈ ਤਾਜਪੋਸ਼ੀ

0


ਮਹਾਰਾਜਾ ਬਣੇ ਕਿੰਗ ਚਾਰਲਸ
ਲੰਡਨ, 7 ਮਈ (ਹਮਦਰਦ ਨਿਊਜ਼ ਸਰਵਿਸ) :
ਬਰਤਾਨੀਆ ’ਚ 70 ਸਾਲਾਂ ਬਾਅਦ ਹੋਈ ਤਾਜਪੋਸ਼ੀ ਮਗਰੋਂ ਕਿੰਗ ਚਾਰਲਸ ਮਹਾਰਾਜਾ ਬਣ ਗਏ ਅਤੇ ਉਨ੍ਹਾਂ ਦੇ ਸਿਰ ’ਤੇ 362 ਸਾਲ ਪੁਰਾਣਾ ਤਾਜ ਸਜਾਇਆ ਗਿਆ। ਲੰਡਨ ਦੇ ਵੈਸਟਮਿੰਸਟਰ ਐਬੇ ਚਰਚ ਵਿੱਚ 80 ਮਿੰਟ ਤੱਕ ਰਾਜਾ-ਰਾਣੀ ਦੀ ਤਾਜਪੋਸ਼ੀ ਨਾਲ ਜੁੜੀਆਂ ਰਸਮਾਂ ਚੱਲੀਆਂ। ਇਸ ਤੋਂ ਬਾਅਦ ਆਰਚਬਿਸ਼ਪ ਨੇ ਕਿੰਗ ਚਾਰਸਲ ਅਤੇ ਕਵੀਨ ਕੈਮਿਲਾ ਨੂੰ ਤਾਜ ਪਹਿਨਾਏ। ਬ੍ਰਿਟਿਸ਼ ਸ਼ਾਹ ਪਰਿਵਾਰ ਵਿੱਚ 70 ਸਾਲ ਬਾਅਦ ਤਾਜ਼ਪੋਸ਼ੀ ਹੋਈ। ਇਸ ਤੋਂ ਪਹਿਲਾਂ 1953 ਵਿੱਚ ਕਿੰਗ ਚਾਰਲਸ ਦੀ ਮਾਤਾ ਯਾਨੀ ਮਹਾਰਾਣੀ ਐਲਿਜ਼ਾਬੈਥ ਦੀ ਤਾਜਪੋਸ਼ੀ ਹੋਈ ਸੀ। ਉਸ ਸਮੇਂ ਚਾਰਲਸ ਦੀ ਉਮਰ ਸਿਰਫ਼ 4 ਸਾਲ ਦੀ ਸੀ।