Home ਕੈਨੇਡਾ ਬਰੈਂਪਟਨ ਦੇ ਕਈ ਅਹਿਮ ਪ੍ਰਾਜੈਕਟਾਂ ਲਈ ਫੇੱਡਰਲ ਲਿਬਰਲ ਸਰਕਾਰ ਨੇ ਕੀਤਾ ਫੰਡਿੰਗ ਦਾ ਐਲਾਨ

ਬਰੈਂਪਟਨ ਦੇ ਕਈ ਅਹਿਮ ਪ੍ਰਾਜੈਕਟਾਂ ਲਈ ਫੇੱਡਰਲ ਲਿਬਰਲ ਸਰਕਾਰ ਨੇ ਕੀਤਾ ਫੰਡਿੰਗ ਦਾ ਐਲਾਨ

0
ਬਰੈਂਪਟਨ ਦੇ ਕਈ ਅਹਿਮ ਪ੍ਰਾਜੈਕਟਾਂ ਲਈ ਫੇੱਡਰਲ ਲਿਬਰਲ ਸਰਕਾਰ ਨੇ ਕੀਤਾ ਫੰਡਿੰਗ ਦਾ ਐਲਾਨ

ਰਿਵਰਵਾਲਕ ਪ੍ਰਾਜੈਕਟ ਨਾਲ ਕਈ ਨੌਕਰੀਆਂ ਪੈਦਾ ਹੋਣਗੀਆਂ –

ਬਰੈਂਪਟਨ ਡਾਊਨਟਾਊਨ ਹੜ੍ਹ-ਜ਼ੋਨ ‘ਚ ਆਉਂਦਾ ਹੈ ਅਤੇ ਅਜੇ ਵੀ ਇਸ ‘ਤੇ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ, ਜਿਸ ਦੇ ਚੱਲਦਿਆਂ ਕਈ ਚਿਰਾਂ ਤੋਂ ਬਰੈਂਪਟਨ ਡਾਊਨਟਾਊਨ ‘ਚ ਰਿਵਰਵਾਲਕ ਪ੍ਰਾਜੈਕਟ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਤਹਿਤ ਐੱਮ.ਪੀ ਸੋਨੀਆ ਸਿੱਧੂ ਵੱਲੋਂ ਫੈੱਡਰਲ ਲਿਬਰਲ ਸਰਕਾਰ ਦੇ ਇਨਫ੍ਰਾਸਟ੍ਰਕਚਰ ਮੰਤਰੀ ਦੀ ਤਰਫੋਂ ਵੱਲੋਂ ਇਸ ਪ੍ਰਾਜੈਕਟ ਲਈ 38.8 ਮਿਲੀਅਨ ਡਾਲਰ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਇਹ ਫੰਡਿੰਗ ਬਰੈਂਪਟਨ ਡਾਊਨਟਾਊਨ ਦੀ ਨੁਹਾਰ ਬਦਲੀ ਲਈ ਖਰਚ ਕੀਤੀ ਜਾਣੀ ਹੈ, ਜਿਸ ਨਾਲ ਬਰੈਂਪਟਨ ‘ਚ ਨੌਕਰੀਆਂ ਤਾਂ ਪੈਦਾ ਹੋਣਗੀਆਂ ਇਸਦੇ ਨਾਲ ਹੀ ਨਿਵੇਸ਼ਕਾਂ ਵੱਲੋਂ ਬਰੈਂਪਟਨ ‘ਚ ਹੋਣ ਵਾਲੀ ਇਨਵੈਸਟਮੈਂਟ ਨੂੰ ਹੁਲਾਰਾ ਮਿਲੇਗਾ।

ਰੌਜਰਸ ਸਾਈਬਰਸਿਕਓਰ ਕੈਟਾਲਿਸਟ ਰੇਂਜ –

ਸੋਨੀਆ ਸਿੱਧੂ ਨੇ ਜਾਣਕਾਰੀ ਦਿੱੰਦਿਆਂ ਦੱਸਿਆ ਕਿ ਕੈਨੇਡਾ ਫੈੱਡਰਲ ਸਰਕਾਰ ਨੇ ਰੌਜਰਸ ਸਾਈਬਰਸਿਕਓਰ ਕੈਟਾਲਿਸਟ ਰੇਂਜ ਲਈ 660,000 ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ 2019 ‘ਚ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਸਾਈਬਰਸਿਕਓਰਟੀ ਕੈਟਾਲਿਸਟ ਲਈ 10 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਕਈ ਨੌਜਵਾਨ ਇਸ ਡਿਜੀਟਲ ਯੁੱਗ ‘ਚ ਸਾਈਬਰਸਿਕਓਰਟੀ ਜਿਹੇ ਅਹਿਮ ਸਕਿੱਲ ਦੀ ਟ੍ਰੇਨਿੰਗ ਲੈ ਰਹੇ ਹਨ। ਐੱਮ.ਪੀ ਸੋਨੀਆ ਸਿੱਧੂ ਨੇ ਕਿਹਾ ਕਿ ਡਿਜੀਟਲ ਯੁੱਗ ‘ਚ ਆਨਲਾਈਨ ਠੱਗੀ ਅਤੇ ਹੈਕਿੰਗ ਦਾ ਖਤਰਾ ਵੀ ਵੱਧਦਾ ਹੈ, ਜਿਸ ਨੂੰ ਰੋਕਣ ਲਈ ਆਈ.ਟੀ ਇੰਡਸਟਰੀ ਨੂੰ ਮਾਹਰਾਂ ਦੀ ਜ਼ਰੂਰਤ ਪੈਂਦੀ ਹੈ। ਇਸੇ ਲਈ ਰਾਇਰਸਨ ਅਤੇ ਰੌਜਰਸ ਜਿਹੇ ਨਾਮਵਰ ਵਿਦਿਅਕ ਅਦਾਰਿਆਂ ਤੋਂ ਨੌਜਵਾਨ ਇਸ ਸਕਿੱਲ ਨੂੰ ਸਿੱਖ ਕੇ ਵਧੀਆ ਨੌਕਰੀਆਂ ਕਰਨ ਦੇ ਯੋਗ ਹੋਣਗੇ।

ਸਾਊਥ ਫਲੈਚਰ ਯੂਥ ਹੱਬ –

ਬਰੈਂਪਟਨ ਸਾਊਥ ‘ਚ ਨੌਜਵਾਨਾਂ ਲਈ ਕੈਨੇਡਾ ਫੈੱਡਰਲ ਸਰਕਾਰ ਵੱਲੋਂ ਯੂਥ ਹੱਬ ਬਣਾਈ ਜਾ ਰਹੀ ਹੈ, ਜਿਸ ਤਹਿਤ 565,000 ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਇਸ ਫੰਡਿੰਗ ਨਾਲ ਸਾਊਥ ਫਲੈੱਚਰ ਸਪੋਰਟਸਪਲੈਕਸ ‘ਚ ਨੌਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤਯਾਬੀ ਲਈ ਇੱਕ ਹੱਬ ਬਣਾਈ ਜਾਵੇਗੀ, ਜਿੱਥੇ ਬੈਠ ਕੇ ਨੌਜਵਾਨ ਇੱਕ-ਦੂਸਰੇ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰ ਸਕਣਗੇ ਅਤੇ ਨਾਲ ਹੀ ਉਹਨਾਂ ਨੂੰ ਕਮਿਊਨਟੀ ਨਾਲ ਵਿਚਰਨ ਲਈ ਮਾਹੌਲ ਅਤੇ ਮੌਕੇ ਮਿਲਣਗੇ। ਇਸ ਤੋਂ ਇਲਾਵਾ ਨੌਜਵਾਨ ਕਈ ਕਸਰਤ ਗਤੀਵਿਧੀਆਂ ‘ਚ ਵੀ ਭਾਗ ਲੈ ਸਕਣਗੇ।