Home ਕੈਨੇਡਾ ਬਰੈਂਪਟਨ ਵਾਸੀਆਂ ਕੋਲ ਪ੍ਰਾਪਰਟੀ ਟੈਕਸ ਤੋਂ ਆਰਜ਼ੀ ਰਾਹਤ ਦਾ ਅੰਤਮ ਮੌਕਾ

ਬਰੈਂਪਟਨ ਵਾਸੀਆਂ ਕੋਲ ਪ੍ਰਾਪਰਟੀ ਟੈਕਸ ਤੋਂ ਆਰਜ਼ੀ ਰਾਹਤ ਦਾ ਅੰਤਮ ਮੌਕਾ

0
ਬਰੈਂਪਟਨ ਵਾਸੀਆਂ ਕੋਲ ਪ੍ਰਾਪਰਟੀ ਟੈਕਸ ਤੋਂ ਆਰਜ਼ੀ ਰਾਹਤ ਦਾ ਅੰਤਮ ਮੌਕਾ

ਬਰੈਂਪਟਨ, 5 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਮਹਾਂਮਾਰੀ ਕਾਰਨ ਆਰਥਿਕ ਤੰਗੀ ਨਾਲ ਜੂਝ ਰਹੇ ਬਰੈਂਪਟਨ ਵਾਸੀ ਪ੍ਰਾਪਰਟੀ ਟੈਕਸ ਦੀ ਅਦਾਇਗੀ ਅੱਗੇ ਪਾਉਣ ਵਾਸਤੇ 15 ਅਪ੍ਰੈਲ ਤੱਕ ਅਰਜ਼ੀਆਂ ਦਾਖ਼ਲ ਕਰ ਸਕਦੇ ਹਨ। ਬਰੈਂਪਟਨ ਵਾਸੀਆਂ ਨੂੰ ਲਗਾਤਾਰ ਦੂਜੇ ਵਰ੍ਹੇ ਬਗ਼ੈਰ ਜੁਰਮਾਨੇ ਅਤੇ ਵਿਆਜ ਤੋਂ ਪ੍ਰਾਪਰਟੀ ਟੈਕਸ ਦੀ ਅਦਾਇਗੀ ਮੁਲਤਵੀ ਕਰਨ ਦੀ ਸਹੂਲਤ ਦਿਤੀ ਗਈ ਹੈ।

ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਇਸ ਵੇਲੇ ਚੱਲ ਰਹੀ ਮਹਾਂਮਾਰੀ ਸਿਰਫ਼ ਸਿਹਤ ਸੰਕਟ ਨਹੀਂ ਸਗੋਂ ਵੱਡਾ ਆਰਥਿਕ ਸੰਕਟ ਵੀ ਬਣ ਚੁੱਕੀ ਹੈ। ਜਿਹੜੇ ਪਰਵਾਰ ਪ੍ਰਾਪਰਟੀ ਟੈਕਸ ਭਰਨ ਦੇ ਸਮਰੱਥ ਨਹੀਂ, ਉਹ ਇਸ ਦੀ ਅਦਾਇਗੀ ਅੱਗੇ ਪਾ ਸਕਦੇ ਹਨ ਅਤੇ ਉਨ੍ਹਾਂ ਤੋਂ ਇਸ ਦੇ ਇਵਜ਼ ਵਿਚ ਕੋਈ ਜੁਰਮਾਨਾ ਜਾਂ ਹੋਰ ਖਰਚਾ ਵਸੂਲ ਨਹੀਂ ਕੀਤਾ ਜਾਵੇਗਾ।