Home ਮੰਨੋਰੰਜਨ ਬਿੱਗ ਬੌਸ-14 ਦੀ ਉਮੀਦਵਾਰ ਨਿੱਕੀ ਤੰਬੋਲੀ ਨੂੰ ਹੋਇਆ ਕੋਰੋਨਾ, ਖੁਦ ਨੂੰ ਕੀਤਾ ਕੁਆਰੰਟੀਨ

ਬਿੱਗ ਬੌਸ-14 ਦੀ ਉਮੀਦਵਾਰ ਨਿੱਕੀ ਤੰਬੋਲੀ ਨੂੰ ਹੋਇਆ ਕੋਰੋਨਾ, ਖੁਦ ਨੂੰ ਕੀਤਾ ਕੁਆਰੰਟੀਨ

0
ਬਿੱਗ ਬੌਸ-14 ਦੀ ਉਮੀਦਵਾਰ ਨਿੱਕੀ ਤੰਬੋਲੀ ਨੂੰ ਹੋਇਆ ਕੋਰੋਨਾ, ਖੁਦ ਨੂੰ ਕੀਤਾ ਕੁਆਰੰਟੀਨ

ਮੁੰਬਈ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਿਐਲਿਟੀ ਸ਼ੋਅ ਬਿੱਗ ਬੌਸ ਦੇ 14ਵੇਂ ਸੀਜ਼ਨ ਤੋਂ ਪ੍ਰਸਿੱਧੀ ਹਾਸਿਲ ਕਰਨ ਵਾਲੀ ਨਿੱਕੀ ਤੰਬੋਲੀ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ।
ਇੰਸਟਾਗ੍ਰਾਮ ‘ਤੇ ਜਾਣਕਾਰੀ ਦਿੰਦੇ ਹੋਏ ਨਿੱਕੀ ਤੰਬੋਲੀ ਨੇ ਲਿਖਿਆ, “ਅੱਜ ਸਵੇਰੇ ਮੇਰੇ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਮੈਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ ਅਤੇ ਡਾਕਟਰ ਦੀ ਸਲਾਹ ‘ਤੇ ਸਾਰੀਆਂ ਸਾਵਧਾਨੀ ਵਰਤ ਰਹੀ ਹਾਂ। ਉਹ ਲੋਕ ਜੋ ਪਿਛਲੇ ਦਿਨਾਂ ‘ਚ ਮੇਰੇ ਸੰਪਰਕ ‘ਚ ਆਏ ਸਨ, ਮੈਂ ਬੇਨਤੀ ਕਰਦੀ ਹਾਂ ਕਿ ਉਹ ਵੀ ਆਪਣਾ ਕੋਵਿਡ ਟੈਸਟ ਕਰਵਾਉਣ। ਮੈਂ ਤੁਹਾਡੇ ਪਿਆਰ ਅਤੇ ਸਹਿਯੋਗ ਲਈ ਹਮੇਸ਼ਾ ਧੰਨਵਾਦੀ ਰਹਾਂਗੀ। ਸੁਰੱਖਿਅਤ ਰਹੋ ਅਤੇ ਹਮੇਸ਼ਾ ਮਾਸਕ ਪਹਿਨੋ। ਹੱਥਾਂ ਨੂੰ ਸੈਨੇਟਾਈਜ਼ ਕਰੋ ਅਤੇ ਸਮਾਜਿਕ ਦੂਰੀ ਬਣਾਈ ਰੱਖੋ।”
ਨਿੱਕੀ ਦੀ ਇਸ ਪੋਸਟ ਤੋਂ ਬਾਅਦ ਸੈਲੀਬ੍ਰਿਟੀ ਤੋਂ ਲੈ ਕੇ ਫੈਨਜ਼ ਤਕ ਉਨ੍ਹਾਂ ਦੀ ਸਿਹਤ ਲਈ ਦੁਆਵਾਂ ਕਰ ਰਹੇ ਹਨ। ਅਭਿਨਵ ਸ਼ੁਕਲਾ, ਮਨੂੰ ਪੰਜਾਬੀ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੀ ਪੋਸਟ ‘ਤੇ ਕੁਮੈਂਟ ਕੀਤੇ ਹਨ।
ਦੱਸ ਦੇਈਏ ਕਿ ਬਿੱਗ ਬੌਸ ਦਾ 14ਵਾਂ ਸੀਜ਼ਨ ਰੁਬੀਨਾ ਦਿਲੈਕ ਨੇ ਜਿੱਤਿਆ ਸੀ। ਉਨ੍ਹਾਂ ਨੇ ਰਾਹੁਲ ਵੈਦਿਆ, ਰਾਖੀ ਸਾਵੰਤ, ਨਿੱਕੀ ਤੰਬੋਲੀ ਅਤੇ ਅਲੀ ਗੋਨੀ ਨੂੰ ਹਰਾਇਆ ਸੀ।