Home ਮੰਨੋਰੰਜਨ ਬੁਲੰਦ ਅਵਾਜ਼ ਨਾਲ ਫਿਲਮ ਇੰਡਸਟਰੀ ਚ ਵੱਖਰੀ ਪਹਿਚਾਣ ਬਣਾਉਣ ਵਾਲਾ ਅਦਾਕਾਰ-ਪਵਨਦੀਪ ਸ਼ਰਮਾ 

ਬੁਲੰਦ ਅਵਾਜ਼ ਨਾਲ ਫਿਲਮ ਇੰਡਸਟਰੀ ਚ ਵੱਖਰੀ ਪਹਿਚਾਣ ਬਣਾਉਣ ਵਾਲਾ ਅਦਾਕਾਰ-ਪਵਨਦੀਪ ਸ਼ਰਮਾ 

0
ਬੁਲੰਦ ਅਵਾਜ਼ ਨਾਲ ਫਿਲਮ ਇੰਡਸਟਰੀ ਚ ਵੱਖਰੀ ਪਹਿਚਾਣ ਬਣਾਉਣ ਵਾਲਾ ਅਦਾਕਾਰ-ਪਵਨਦੀਪ ਸ਼ਰਮਾ 
ਦੋਸਤੋ ਫਿਲਮ ਇੰਡਸਟਰੀ ਵਿਚ ਕਾਮਯਾਬ ਉਹ ਹੁੰਦਾ ਹੈ ਜਿੰਨੇ ਮਿਹਨਤ ਕੀਤੀ ਹੋਵੇ, ਤੇ ਮਿਹਨਤ ਤੋਂ ਬਿਨ੍ਹਾਂ ਤੇ ਰੱਬ ਵੀ ਸਾਥ ਨਹੀਂ ਦਿੰਦਾ / ਕਿਉਂਕਿ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਫਿਲਮ ਇੰਡਸਟਰੀ  ਵਿਚ ਆਪਣਾ ਸਿੱਕਾ ਜਮਾਉਣ ਵਾਸਤੇ ਡਾਇਰੈਕਟਰ ਦੇ ਪਿੱਛੇ ਪਿੱਛੇ ਤਰਲੇ ਮਾਰਦੇ ਫਿਰਦੇ ਹਨ ਪਰ ਕਾਮਯਾਬ ਉਹ ਹੁੰਦੇ ਹਨ ਜਿਨ੍ਹਾਂ ਰਾਤ ਦਿਨ ਮਿਹਨਤ ਕੀਤੀ ਹੋਵੇ ਤੇ ਅੱਜ ਅਸੀਂ ਦਰਸ਼ਕਾਂ ਦੇ ਰੂ ਬ ਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਰਾਤ ਦਿਨ ਇਕ ਕਰਕੇ ਪੰਜਾਬੀ ਫਿਲਮ ਇੰਡਸਟਰੀ ਚ ਇਕ ਖਾਸ ਮੁਕਾਮ ਹਾਸਿਲ ਕਰਕੇ ਆਪਣਾ ਨਾਮ ਸਿਖਰਾਂ ਤੇ ਦਰਜ ਕੀਤਾ ਹੈ , ਗੱਲਬਾਤ ਕਰਦੇ ਹਾਂ ਮਸ਼ਹੂਰ ਅਦਾਕਾਰ ਪਵਨਦੀਪ ਸ਼ਰਮਾ ਦੀ ਜਿਨ੍ਹਾਂ ਨੇ ਆਪਣੀ ਸ਼ੁਰੂਆਤ ਮਸ਼ਹੂਰ ਲੇਖਕ ਪਾਲੀ ਭੁਪਿੰਦਰ ਜੀ  ਦੇ ਲਿਖੇ ਨਾਟਕ ‘ ਮਿੱਟੀ ਦਾ ਬਾਵਾ, ਜਿਸ ਵਿਚ ਪਵਨਦੀਪ ਸ਼ਰਮਾ ਵਲੋਂ ਨਿਭਾਇਆ ਗਿਆ ਆਰਮੀ ਅਫਸਰ ਦਾ ਰੋਲ ਬੇਹੱਦ ਪਸੰਦ ਕੀਤਾ ਗਿਆ ਕਿ ਪਵਨਦੀਪ ਸ਼ਰਮਾ ਨੂੰ ਉਸਦੀ ਅਵਾਜ਼ ਦੀ ਹਰ ਪਾਸੇ ਚਰਚਾ ਹੁਣ ਲੱਗ ਪਈ/ ਜਿਸ ਤੋਂ ਬਾਅਦ ਪਵਨਦੀਪ ਸ਼ਰਮਾ 25  ਤੋਂ ਵੱਧ ਨਾਟਕ ਕਰਕੇ ਅੰਮ੍ਰਿਤਸਰ ਅਤੇ ਹੋਰ ਵੱਡੇ ਵੱਡੇ ਸ਼ਹਿਰਾਂ ਚ ਆਪਣਾ ਨਾਮ ਬਣਾਉਣ ਚ ਕਾਮਯਾਬ ਹੋ ਗਿਆ  / ਆਪਣੇ ਪਹਿਲੇ ਨਾਟਕ ‘ਮਿੱਟੀ ਦਾ ਬਾਵਾ’ਤੋਂ ਬਾਅਦ ‘ ਡਾਓਟਰ ਆਫ ਦਾ ਬੀਨ’ ਜਸਤਿਸਟ  ‘ ਲੇਖਕ ਮੁਕੇਸ਼ ਕੁੰਦਰਾ ਦਾ  ‘ਤਿਕੜੀ ਕੰਧ ਦੀ ਛਾਵੇਂ ‘ ਕਿਰਾਏਦਾਰ’ ਤਾਜ ਮਹਿਲ ਦਾ ਟੈਂਡਰ’ ‘ਜਿੰਦਗੀ’ ਡਾਇਰੈਕਟਰ ਸਾਜਨ ਕਪੂਰ ਦਾ ਨਾਟਕ ਟੋਟਲ ਸਿਆਪਾ’ ਅਤੇ ਅਦਾਕਾਰ ਤੇ ਡਾਇਰੈਕਟਰ  ਹਰਦੀਪ ਗਿੱਲ ਦਾ ਨਾਟਕ ‘ ਇੰਝ ਭਲਾ ਕਿੰਝ ਹੋਵੇ’   ਤੋਂ ਇਲਾਵਾ ਸਾਵੀਆਂ ਦੀ ਰੁੱਤ ਅਤੇ  71 ,72 ,73 ਨਾਟਕ ਹੀ ਨਹੀਂ ਕੀਤਾ ਬਲਕਿ ਇਹਨਾਂ ਨਾਟਕ ਦੇ ਹਜ਼ਾਰਾਂ ਸ਼ੋਅ ਵੀ ਵੱਖ ਵੱਖ ਸ਼ਹਿਰਾਂ ਚ ਕੀਤੇ, ਪਵਨਦੀਪ ਸ਼ਰਮਾ ਨੇ ਇਹ ਵੀ ਦੱਸਿਆ ਕਿ ਮੇਰੇ ਹਰ ਨਾਟਕ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਜਿਸ ਵਿਚ ਖਾਸ ਮੇਰਾ ਨਾਟਕ ਸੀ ‘ਕੁਦੇਸਣ’ ਜੋ ਕਿ  ਜਤਿੰਦਰ ਬਰਾੜ ਜੀ ਨੇ ਲਿਖਿਆ ਸੀ ਉਹ ਅੰਮ੍ਰਿਤਸਰ ਦੇ ਨਾਟਸ਼ਾਲਾ ਵਿਚ ਹਰ ਸ਼ਨੀਵਾਰ ਤੇ ਐਤਵਾਰ ਨੂੰ ਦਿਖਾਇਆ ਜਾਂਦਾ ਸੀ ,ਇਸ ਤੋਂ ਬਾਅਦ ਮੈਨੂੰ ਡੀ ਡੀ ਪੰਜਾਬੀ ਤੋਂ ਐਂਕਰਿੰਗ ਕਰਨ ਦਾ ਮੌਕਾ ਮਿਲਿਆ ਤੇ ਫੇਰ ਭੋਟੂ ਸ਼ਾਹ  ਦੇ ਪ੍ਰੋਗਰਾਮ ਭੋਟੂ ਦਾ ਵੇਹੜਾ ਵਿਚ ਇੰਸਪੈਕਟਰ ਕਰਮ ਚੰਦ ਦੇ ਰੋਲ ਦੀ ਵੀ ਦਰਸ਼ਕਾ ਨੇ ਤਾਰੀਫ ਕੀਤੀ / ਇਸ ਤੋਂ ਬਾਅਦ ਫ਼ਿਲਮੀ ਸਫਰ ਸ਼ੁਰੂ  ਹੁੰਦਿਆਂ  ਹੀ ਪਵਨਦੀਪ ਸ਼ਰਮਾ ਨੇ ਸੁਪਰਹਿੱਟ  ਪੰਜਾਬੀ ਫਿਲਮ ‘ਕਿਰਦਾਰੇ ਸਰਦਾਰ’ ਵਿਚ ਵਿਲੇਨ ਦੇ ਬੋਕਸਿੰਗ ਕੋਚ ਦਾ ਕਿਰਦਾਰ ਬਾਖੂਬੀ ਨਿਭਾਇਆ ਅਤੇ ਇਸ ਫਿਲਮ ਤੋਂ ਬਾਅਦ ਪੰਜਾਬ ਦੇ ਸੁਪਰ ਸਟਾਰ ਗਿੱਪੀ ਗਰੇਵਾਲ,ਸਰਗੁਣ ਮਹਿਤਾ,ਨਵ ਬਾਜਵਾ ਤੇ ਬਾਲੀਵੁੱਡ ਦੇ ਕਾਮੇਡੀਅਨ ਰਾਜਪਾਲ ਯਾਦਵ ਨਾਲ ਫਿਲਮ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਵਿਚ ਅਦਾਕਾਰੀ ਕਰਨ ਦਾ ਮੌਕਾ ਮਿਲਿਆ / ਜਿਵੇ ਫਿਲਮ ਇੰਡਸਟਰੀ ਵਿਚ ਆਪਣੀ ਅਵਾਜ਼ ਨਾਲ ਮਸ਼ਹੂਰ ਅਮਿਤਾਭ ਬਚਨ ਤੇ ਮੁਕੇਸ਼ ਖੰਨਾ ਤੋਂ ਬਾਅਦ ਹੁਣ ਪਵਨਦੀਪ ਸ਼ਰਮਾ ਦਾ ਵੀ ਨਾਮ ਲਿਆ ਜਾਵੇਗਾ , ਪਵਨਦੀਪ ਸ਼ਰਮਾ ਨੇ ਸਿਰਫ ਇੱਥੇ ਹੀ ਆਪਣਾ ਨਾਮ ਦਰਜ ਨਹੀਂ  ਕਰਵਾਇਆ ਬਲਕਿ 2006 ਚ ਮਨਵੀਰ ਸੰਧੂ ਜੀ ਪ੍ਰਿੰਸੀਪਲ ਸਪਰਿੰਗ ਡੇਲ ਸਕੂਲ  ਅੰਮ੍ਰਿਤਸਰ ਵਲੋਂ ਸਾਂਝ ਫੈਸਟੀਵਲ ਸ਼ੁਰੂ ਕੀਤਾ ਗਿਆ ਜੋ ਕਿ ਪਾਕਿਸਤਾਨ ਵਿਚ ਇਸ ਪ੍ਰੋਗਰਾਮ ਨੂੰ ਪੇਸ਼ ਕਰਨ ਉਪਰੰਤ ਪਵਨਦੀਪ ਸ਼ਰਮਾ ਨੇ  ਐਂਕਰਿੰਗ
ਵੀ ਕੀਤੀ ਤੇ ਆਪਣਾ ਇਕ ਵੱਖਰਾ ਮੁਕਾਮ ਬਣਾ ਕੇ ਪਾਕਿਸਤਾਨ ਵਿਚ ਵੀ ਪੰਜਾਬੀ ਮੈਂ ਬੋਲੀ ਨੂੰ ਹੋਰ ਮਜਬੂਤ ਕੀਤਾ / ਇਸ ਪ੍ਰੋਗਰਾਮ ਤੋਂ ਮਿਲੀ ਕਾਮਯਾਬੀ ਅਤੇ ਫ਼ਿਲਮਾਂ ਰਾਹੀਂ  ਮਸ਼ਹੂਰ ਹੁਣ ਵਾਲੇ ਪਵਨਦੀਪ ਸ਼ਰਮਾ ਨੇ ਪਿੱਛੇ ਮੁੜਕੇ ਨਹੀਂ ਦੇਖਿਆ/ ਦੱਸਿਆ ਜਾਂਦਾ ਹੈ  ਜਿਸ ਕਰਕੇ  ਲੋਕ  ਹੁਣ ਪਵਨਦੀਪ ਸ਼ਰਮਾ ਨੂੰ ਆਪਣੀ ਫਿਲਮ ਤੇ ਗੀਤਾਂ ਚ ਲੈਣਾ ਚਾਹੁੰਦੇ ਹਨ ਉਹ ਹੁਣ  ਮੰਨਤ ਨੂਰ ਦੇ  ਦੂਸਰੇ ਗੀਤ ਲਈ ਸਾਈਨ ਕੀਤੇ  ਜਾ ਚੁੱਕਾ ਹੈ ਤੇ ਇਹ ਗੀਤ ਬਹੁਤ ਜਲਦ ਦਰਸ਼ਕ ਦੇਖ ਸਕਣਗੇ/ ਖਾਸ ਕਰਕੇ ਦੱਸਿਆ ਜਾਂਦਾ ਹੈ ਕਿ ਮੰਨਤ ਨੂਰ ਉਹੀ ਗਾਇਕ ਹਨ ਜਿੰਨ੍ਹਾਂ ਦਾ ਪਹਿਲਾਂ ਗੀਤ ‘ਲੌਂਗ ਲਾਚੀ’ ਬੜਾ ਮਸ਼ਹੂਰ ਹੋਇਆ ਸੀ ਤੇ ਹੁਣ ਮੰਨਤ ਨੂਰ ਦੇ ਦੂਸਰੇ ਗਾਣੇ  ਵਿਚ ਪਵਨਦੀਪ ਸ਼ਰਮਾ ਵੀ ਨਜ਼ਰ ਆਉਣਗੇ , ਇਸ ਗਾਣੇ ਦੀ ਸ਼ੂਟਿੰਗ ਹੋ ਚੁੱਕੀ ਹੈ /  ਉਹਨਾਂ ਅੱਜਕਲ੍ਹ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਤੁਸੀਂ ਮਿਹਨਤ ਕਰੋ ਰਾਹ ਕੋਈ ਮੁਸ਼ਕਿਲ ਨਹੀਂ ਹੈ ਮਿਹਨਤ ਨਾਲ ਕੰਮ ਅਸਾਨ ਹੋ ਜਾਂਦਾ ਹੈ /
                  ਲੇਖਕ ਤੇ ਪੱਤਰਕਾਰ  ਰਜਿੰਦਰ ਸਿੰਘ ਬੰਟੂ
                  ਫਤਿਹਗੜ੍ਹ ਚੂੜੀਆਂ,ਗੁਰਦਾਸਪੁਰ,
                    ਫੋਨ, 9872360379