Home ਦੁਨੀਆ ਬ੍ਰਿਟੇਨ : ਹੱਤਿਆ ਦੇ ਮਾਮਲੇ ਵਿਚ ਭਾਰਤੀ ਮੂਲ ਦੇ 3 ਭਰਾ ਦੋਸ਼ੀ ਕਰਾਰ

ਬ੍ਰਿਟੇਨ : ਹੱਤਿਆ ਦੇ ਮਾਮਲੇ ਵਿਚ ਭਾਰਤੀ ਮੂਲ ਦੇ 3 ਭਰਾ ਦੋਸ਼ੀ ਕਰਾਰ

0
ਬ੍ਰਿਟੇਨ : ਹੱਤਿਆ ਦੇ ਮਾਮਲੇ ਵਿਚ ਭਾਰਤੀ ਮੂਲ ਦੇ 3 ਭਰਾ ਦੋਸ਼ੀ ਕਰਾਰ

ਲੰਡਨ, 15 ਮਾਰਚ, ਹ.ਬ. : ਬ੍ਰਿਟੇਨ ਦੀ ਇੱਕ ਅਦਾਲਤ ਨੇ ਲੰਡਨ ਵਿਚ 22 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਭਾਰਤੀ ਮੂਲ ਦੇ 3 ਭਰਾਵਾਂ ਸਣੇ ਚਾਰ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੱਖਣੀ ਲੰਡਨ ਦੀ ਅਦਾਲਤ ਨੇ ਪੱਛਮੀ ਲੰਡਨ ਦੇ ਐਕਟਨ ਇਲਾਕੇ ਵਿਚ ਸਤੰਬਰ 2019 ਨੂੰ ਓਸਵੈਲਡੋ ਦੀ ਹੱਤਿਆ ਦੇ ਮਾਮਲੇ ਵਿਚ ਸੁਣਵਾਈ ਤੋਂ ਬਾਅਦ ਕਮਲ ਸੋਹਲ 23, ਸੁਖਮਿੰਦਰ ਸੋਹਲ 25 ਅਤੇ ਮਾਈਕਲ ਸੋਹਲ 28 ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਇਨ੍ਹਾਂ ਪਿਛਲੇ ਮਹੀਨੇ ਦੋਸ਼ੀ ਕਰਾਰ ਦਿੱਤਾ ਸੀ। ਹਾਲਾਂਕਿ ਦੋ ਹੋਰ ਮੁਲਜ਼ਮਾਂ ਖ਼ਿਲਾਫ਼ ਸੁਣਵਾਈ ਜਾਰੀ ਰਹਿਣ ਦੇ ਚਲਦਿਆਂ ਇਸ ਮਾਮਲੇ ਦੀ ਰਿਪੋਰਟਿੰਗ ‘ਤੇ ਪਾਬੰਦੀ ਲੱਗੀ ਹੋਈ ਸੀ। ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਐਂਟੋਇਨ ਜੌਰਜ 24 ਨੂੰ ਵੀ ਦੋਸ਼ੀ ਕਰਾਰ ਦਿੱਤਾ ਜਦ ਕਿ ਪੰਜਵੇਂ ਮੁਲਜ਼ਮ ਕਰੀਮ ਆਜਾਬ 25 ਨੂੰ ਨਿਰਦੋਸ਼ ਪਾਇਆ ਗਿਆ।