Home ਤਾਜ਼ਾ ਖਬਰਾਂ ਬੰਬੀਹਾ ਗੈਂਗ ਵਲੋਂ ਕਰਣ ਔਜਲਾ ਤੇ ਸ਼ੈਰੀ ਮਾਨ ਨੂੰ ਧਮਕੀ

ਬੰਬੀਹਾ ਗੈਂਗ ਵਲੋਂ ਕਰਣ ਔਜਲਾ ਤੇ ਸ਼ੈਰੀ ਮਾਨ ਨੂੰ ਧਮਕੀ

0


ਚੰਡੀਗੜ੍ਹ, 29 ਅਪ੍ਰੈਲ, ਹ.ਬ. : ਬੰਬੀਹਾ ਗੈਂਗ ਨਾਲ ਸਬੰਧ ਰੱਖਣ ਵਾਲੇ ਜੱਸਾ ਗਰੁੱਪ ਨੇ ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਨੂੰ ਫੇਸਬੁੱਕ ਪੋਸਟ ਜ਼ਰੀਏ ਧਮਕੀ ਦਿੱਤੀ ਹੈ, ਜਿਸ ਵਿਚ ਉਨ੍ਹਾਂ ਲਿਖਿਆ ‘‘ਕਰਨ ਔਜਲਾ ਅਤੇ ਸ਼ੈਰੀ ਮਾਨ ਜਿੰਨੀ ਮਰਜ਼ੀ ਸਫ਼ਾਈ ਦਿੰਦੇ ਰਹੋ, ਜਿੰਨੇ ਮਰਜ਼ੀ ਲਾਰੈਂਸ ਗੈਂਗ ਦੇ ਨਾਲ ਨੱਚੋ ਪਰ ਤੁਹਾਡਾ ਹਿਸਾਬ ਜ਼ਰੂਰ ਕਰਾਂਗੇ।

ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਨੂੰ ਬੰਬੀਹਾ ਗੈਂਗ ਨਾਲ ਸਬੰਧ ਰੱਖਣ ਵਾਲੇ ਜੱਸਾ ਗਰੁੱਪ ਵੱਲੋਂ ਫੇਸਬੁੱਕ ’ਤੇ ਧਮਕੀ ਦਿੱਤੀ ਗਈ। ਇਹ ਧਮਕੀ ਅਜਿਹੇ ਸਮੇਂ ਦਿੱਤੀ ਗਈ ਜਦੋਂ ਕੁੱਝ ਦਿਨ ਪਹਿਲਾਂ ਕੈਲੇਫੋਰਨੀਆ ਦੇ ਬੇਕਰਸਫੀਲਡ ਵਿਚ ਕਰਵਾਏ ਇਕ ਪ੍ਰੋਗਰਾਮ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕਰਨ ਔਜਲਾ ਦੇ ਨਾਲ ਸਟੇਜ ’ਤੇ ਨਜ਼ਰ ਆਇਆ ਸੀ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਬੰਬੀਹਾ ਗੈਂਗ ਦੇ ਗੁਰਗੇ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਨੇ।

‘‘ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਿਹ

ਹਾਂਜੀ ਕੀ ਹਾਲ ਐ ਸਾਰੇ ਭਰਾਵਾਂ ਦਾ। ਜੋ ਕੁੱਝ ਪਿਛਲੇ ਦਿਨਾਂ ਵਿਚ ਮੈਂ ਦੇਖ ਰਿਹਾ ਹਾਂ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਕਈ ਲੋਕਾਂ ਨੇ ਉਸ ਦੇ ਪਰਿਵਾਰ ਦਾ ਸਾਥ ਦੇਣ ਦੀ ਜਗ੍ਹਾ ਫ਼ਾਇਦਾ ਉਠਾਇਆ ਹੈ। ਉਥੇ ਮੀਡੀਆ ਨੇ ਲਾਰੈਂਸ ਚੋਰ ਦਾ ਇੰਟਰਵਿਊ ਕਰਕੇ ਉਸ ਨੂੰ ਮਸ਼ਹੂਰ ਕੀਤਾ ਹੈ। ਹੁਣ ਉਸ ਦਾ ਚੋਰ ਭਾਈ ਅਨਮੋਲ ਕਰਨ ਔਜਲਾ ਅਤੇ ਸ਼ੈਰੀ ਮਾਨ ਦੇ ਨਾਲ ਨੱਚਦਾ ਦਿਸਿਆ।’’

‘‘ਇਨ੍ਹਾਂ ਦੋਵਾਂ ਨੂੰ ਮੇਰੀ ਸਲਾਹ ਹੈ ਕਿ ਤੁਹਾਡੇ ਦੋਵਾਂ ਦਾ ਹਿਸਾਬ ਜ਼ਰੂਰ ਕਰਾਂਗੇ। ਤੁਸੀਂ ਜਿੰਨੀ ਮਰਜ਼ੀ ਸਫ਼ਾਈ ਦੇ ਕੇ ਨੱਚਦੇ ਰਹੋ।