Home ਕੈਨੇਡਾ ਬਰੈਂਪਟਨ ’ਚ ਭਿੜੀਆਂ ਦੋ ਗੱਡੀਆਂ, 1 ਔਰਤ ਦੀ ਮੌਤ

ਬਰੈਂਪਟਨ ’ਚ ਭਿੜੀਆਂ ਦੋ ਗੱਡੀਆਂ, 1 ਔਰਤ ਦੀ ਮੌਤ

0


2 ਵਿਅਕਤੀ ਹੋਏ ਜ਼ਖਮੀ
ਬਰੈਂਪਟਨ, 30 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :
ਕੈਨੇਡਾ ਦੇ ਮਿੰਨੀ ਪੰਜਾਬ ਮੰਨੇ ਜਾਂਦੇ ਬਰੈਂਪਟਨ ਵਿੱਚ ਦੋ ਗੱਡੀਆਂ ਦੀ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖਮੀ ਹੋ ਗਏ। ਉੱਧਰ ਰਿਚਮੰਡ ਵਿੱਚ ਵੀ ਤਿੰਨ ਗੱਡੀਆਂ ਦੀ ਖ਼ਤਰਨਾਕ ਟੱਕਰ ਹੋਈ, ਜਿਸ ’ਚ 4 ਲੋਕ ਗੰਭੀਰ ਜ਼ਖਮੀ ਹੋ ਗਏ।
ਪੀਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੇ ਸੈਂਡਲਵੁੱਡ ਪਾਰਕਵੇਅ ਅਤੇ ਹੁਰਉਨਟਾਰੀਓ ਸਟਰੀਟ ਦੇ ਚੌਰਾਹੇ ’ਤੇ ਸ਼ਨਿੱਚਰਵਾਰ ਸਵੇਰੇ 7 ਵਜੇ ਦੋ ਗੱਡੀਆਂ ਆਪਸ ਵਿੱਚ ਟਕਰਾਅ ਗਈਆਂ।