Home ਕੈਨੇਡਾ ਭਾਰਤੀ ਕੁੜੀ ਦੀ ਮੌਤ ਦਾ ਦੋਸ਼ ਵੀ ਮਿਸੀਸਾਗਾ ਦੇ ਕੈਨਥ ਲਾਅ ’ਤੇ ਲੱਗਾ

ਭਾਰਤੀ ਕੁੜੀ ਦੀ ਮੌਤ ਦਾ ਦੋਸ਼ ਵੀ ਮਿਸੀਸਾਗਾ ਦੇ ਕੈਨਥ ਲਾਅ ’ਤੇ ਲੱਗਾ

0

ਟੋਰਾਂਟੋ, 4 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਮਿਸੀਸਾਗਾ ਸ਼ਹਿਰ ਨਾਲ ਸਬੰਧਤ ਕੈਨਥ ਲਾਅ ਨੂੰ ਅਮਰੀਕਾ ਅਤੇ ਯੂ.ਕੇ. ਵਿਚ 7 ਜਣਿਆਂ ਦੀ ਮੌਤ ਦਾ ਕਥਿਤ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜਦਕਿ ਸਰੀ ਵਿਖੇ ਰਹਿੰਦੀ ਭਾਰਤੀ ਮੂਲ ਦੀ ਨੇਹਾ ਸੂਸਨ ਰਾਜੂ ਦੀ ਮੌਤ ਵੀ ਸੋਡੀਅਮ ਨਾਈਟ੍ਰਾਈਟ ਨਾਲ ਹੀ ਹੋਈ। ਪੀਲ ਪੁਲਿਸ ਵੱਲੋਂ ਦੋ ਜਣਿਆਂ ਦੀ ਮੌਤ ਮਗਰੋਂ ਗ੍ਰਿਫ਼ਤਾਰ 57 ਸਾਲ ਦੇ ਕੈਨਥ ਲਾਅ ਨੂੰ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜੋ ਕਥਿਤ ਤੌਰ ’ਤੇ ਗੈਸ ਮਾਸਕ ਵੀ ਵੇਚਦਾ ਸੀ।