Home ਭਾਰਤ ਭਾਰਤ ਦੀ ਸੰਸਦ ‘ਚ ਗੂੰਜਿਆ ਬਰਤਾਨੀਆ ਦੇ ਨਸਲਵਾਦ ਦਾ ਮੁੱਦਾ

ਭਾਰਤ ਦੀ ਸੰਸਦ ‘ਚ ਗੂੰਜਿਆ ਬਰਤਾਨੀਆ ਦੇ ਨਸਲਵਾਦ ਦਾ ਮੁੱਦਾ

0
ਭਾਰਤ ਦੀ ਸੰਸਦ ‘ਚ ਗੂੰਜਿਆ ਬਰਤਾਨੀਆ ਦੇ ਨਸਲਵਾਦ ਦਾ ਮੁੱਦਾ

*ਰਾਜ ਸਭਾ ‘ਚ ਬੋਲੇ ਜੈਸ਼ੰਕਰ : ਲੋੜ ਪਈ ਤਾਂ ਯੂਕੇ ਦੇ ਸਾਹਮਣੇ ਚੁੱਕਾਂਗੇ ਮਾਮਲਾ
*ਨਸਲਵਾਦ ਦੀ ਘਟਨਾਵਾਂ ਤੋਂ ਅੱਖਾਂ ਨਹੀਂ ਫੇਰ ਸਕਦੇ : ਜੈਸ਼ੰਕਰ
ਨਵੀਂ ਦਿੱਲੀ, 15 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਮੂਲ ਦੀ ਵਿਦਿਆਰਥਣ ਨਾਲ ਬਰਤਾਨੀਆ ‘ਚ ਹੋਏ ਭੇਦਭਾਵ ਦਾ ਮੁੱਦਾ ਭਾਰਤ ਦੀ ਸੰਸਦ ਵਿੱਚ ਗੂੰਜਿਆ। ਬਜਟ ਸੈਸ਼ਨ ਦੇ ਦੂਜੇ ਗੇੜ ‘ਚ ਸੋਮਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਅਸੀਂ ਇਨ੍ਹਾਂ ਘਟਨਾਵਾਂ ‘ਤੇ ਬਰੀਕੀ ਨਾਲ ਨਜ਼ਰ ਰੱਖ ਰਹੇ ਹਾਂ। ਮਹਾਤਮਾਂ ਗਾਂਧੀ ਦੀ ਧਰਤੀ ਤੋਂ ਹੋਣ ਕਾਰਨ ਅਸੀਂ ਨਸਲਵਾਦ ਤੋਂ ਅੱਖਾਂ ਨਹੀਂ ਫੇਰ ਸਕਦੇ। ਉਹ ਵੀ ਉਸ ਦੇਸ਼ ਵਿੱਚ ਜਿੱਥੇ ਪ੍ਰਵਾਸੀ ਭਾਰਤੀ ਵੱਡੀ ਗਿਣਤੀ ਵਿੱਚ ਵੱਸਦੇ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਯੂਕੇ ਨਾਲ ਭਾਰਤ ਦੇ ਰਿਸ਼ਤੇ ਮਜ਼ਬੂਤ ਹਨ, ਪਰ ਲੋੜ ਪਈ ਤਾਂ ਨਸਲਵਾਦ ਦੇ ਅਜਿਹੇ ਮਾਮਲੇ ਉਨ੍ਹਾਂ ਦੇ ਸਾਹਮਣੇ ਚੁੱਕੇ ਜਾਣਗੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਭਾਜਪਾ ਦੇ ਸੰਸਦ ਮੈਂਬਰ ਅਸ਼ਵਨੀ ਵੈਸ਼ਣਵ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਗੱਲਾਂ ਰੱਖੀਆਂ। ਇਸ ਤੋਂ ਪਹਿਲਾਂ ਅਸ਼ਵਨੀ ਵੈਸ਼ਣਵ ਨੇ ਕਿਹਾ ਸੀ ਕਿ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਰਸ਼ਮੀ ਸਾਵੰਤ ਨਾਲ ਗ਼ਲਤ ਹੋਇਆ। ਦਰਅਸਲ, ਆਕਸਫੋਰਡ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀ ਪਹਿਲੀ ਭਾਰਤੀ ਮੂਲ ਦੀ ਪ੍ਰਧਾਨ ਰਸ਼ਮੀ ਸਾਵੰਤ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਰਸ਼ਮੀ ਦੇ ਯੂਨੀਅਨ ਦਾ ਪ੍ਰਧਾਨ ਬਣਨ ਮਗਰੋਂ ਉਸ ਦੀ ਪੁਰਾਣੀ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਗਈ ਸੀ। ਉਸ ਪੋਸਟ ਨੂੰ ਆਧਾਰ ਬਣਾ ਕੇ ਰਸ਼ਮੀ ਨੂੰ ਨਸਲਵਾਦੀ ਅਤੇ ਅਸੰਵੇਦਨਸ਼ੀਲ ਦੱਸਿਆ ਗਿਆ ਸੀ ਅਤੇ ਦਬਾਅ ਵਧਣ ਬਾਅਦ ਰਸ਼ਮੀ ਨੇ ਆਪਣਾ ਅਹੁਦਾ ਛੱਡ ਦਿੱਤਾ ਸੀ।
ਇਹ ਬਜਟ ਸੈਸ਼ਨ 8 ਅਪ੍ਰੈਲ ਤੱਕ ਚੱਲੇਗਾ। ਦੋਵਾਂ ਸਦਨਾਂ ਦੀ ਕਾਰਵਾਈ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲ ਰਹੀ ਹੈ। ਇਸ ਦੌਰਾਨ ਰਾਜਸਥਾ ਦੇ ਮੈਂਬਰ ਰਾਜਸਭਾ ਅਤੇ ਗੈਲਰੀ ‘ਚ ਹੀ ਬੈਠਣਗੇ। ਇਸ ਤੋਂ ਇਲਾਵਾ ਲੋਕਸਭਾ ਦੀ ਕਾਰਵਾਈ ਵੀ ਪਹਿਲਾਂ ਦੀ ਤਰ੍ਹਾਂ ਹੀ ਚਲਦੀ ਰਹੇਗੀ। ਕੋਰੋਨਾ ਕਾਰਨ ਦੋਵਾਂ ਸਦਨਾਂ ਨੂੰ ਦੋ ਸ਼ਿਫਟਾਂ ਵਿੱਚ ਚਲਾਇਆ ਜਾ ਰਿਹਾ ਹੈ। ਬਜਟ ਸੈਸ਼ਨ ਦੇ ਪਹਿਲੇ ਗੇੜ ਦੌਰਾਨ ਲੋਕ ਸਭਾ ‘ਚ 99.5 ਫੀਸਦੀ ਕੰਮ ਹੋਇਆ ਸੀ। ਇਸ ਦੌਰਾਨ ਲੋਕ ਸਭਾ ਦੀ ਕਾਰਵਾਈ 50 ਘੰਟੇ ਦੀ ਥਾਂ 49.17 ਮਿੰਟ ਚੱਲੀ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਚਰਚਾ 16.39 ਘੰਟੇ ਤੱਕ ਚੱਲੀ। ਬਜਟ ‘ਤੇ ਚਰਚਾ ਲਈ 10 ਘੰਟੇ ਤੈਅ ਸਨ, ਪਰ ਸਦਨ ਵਿੱਚ ਬਹਿਸ 14 ਘੰਟੇ ਤੱਕ ਹੋਈ।