ਭੰਗ ਦੀ ਸਭ ਤੋਂ ਵੱਡੀ ਲੀਗਲ ਮਾਰਕਿਟ ਬਣੇਗਾ ਮੈਕਸਿਕੋ

ਮੈਕਸਿਕੋ, 15 ਮਾਰਚ, ਹ.ਬ. : ਮੈਕਸਿਕੋ ਦੇ ਹੇਠਲੇ ਸਦਨ ਦੇ ਸਾਂਸਦਾਂ ਨੇ ਭੰਗ ਨੂੰ ਨਸ਼ੇ ਦੇ ਇਸਤੇਮਾਲ ਦੇ ਲਈ ਲੀਗਲ ਕਰਨ ਵਾਲਾ ਬਿਲ ਮਨਜ਼ੂਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਮੈਕਸਿਕੋ ਦੁਨੀਆ ਵਿਚ ਭੰਗ ਦੀ ਸਭ ਤੋਂ ਵੱਡੀ ਲੀਗਲ ਮਾਰਕਿਟ ਬਣ ਸਕਦਾ ਹੈ। ਪ੍ਰੈਜ਼ੀਡੈਂਟ ਮੈਨੁਅਲ ਲੋਪੇਜ ਦੀ ਮਨਜ਼ੂਰੀ ਤੋਂ ਪਹਿਲਾਂ ਬਿਲ ਨੂੰ ਵੱਡੇ ਪੱਧਰ ‘ਤੇ ਸੈਨੇਟ ਦਾ ਵੀ ਸਮਰਥਨ ਮਿਲਣ ਦੀ ਉਮੀਦ ਹੈ। ਹਾਲਾਂਕਿ ਪ੍ਰੈਜ਼ੀਡੈਂਟ ਇਸ ਨੂੰ ਲੀਗਲ ਕਰਨ ਦੇ ਸੰਕੇਤ ਪਹਿਲਾਂ ਹੀ ਦੇ ਚੁੱਕੇ ਹਨ।
ਮੈਡੀਕਲ ਇਸਤੇਮਾਲ ਦੇ ਲਈ ਭੰਗ ਨੂੰ ਲੀਗਲ ਕਰਨ ਦੇ ਤਿੰਨ ਸਾਲ ਬਾਅਦ ਸੁਪਰੀਮ ਕੋਰਟ ਨੇ ਇਸ ਦੀ ਵਰਤੋਂ ਕਰਨ ਦੇ ਲਈ ਇਸਤੇਮਾਲ ‘ਤੇ ਲੱਗੇ ਬੈਨ ਨੂੰ ਹਟਾਉਣ ਦੀ ਗੱਲ ਕਹੀ ਸੀ, ਜਿਸ ਦੇ ਦੋ ਸਾਲ ਬਾਅਦ ਹੇਠਲੇ ਸਦਨ ਵਿਚ ਇਸ ਬਿਲ ਨੂੰ 316 ਵਿਚੋਂ 129 ਵੋਟਾਂ ਦੇ ਸਮਰਥਨ ਨਾਲ ਪਾਸ ਕਰ ਦਿੱਤਾ ਗਿਆ। ਜੇਕਰ ਬਿਲ ਕਾਨੂੰਨ ਬਣਦਾ ਹੈ ਤਾਂ ਦੇਸ਼ ਦੇ ਲੋਕ ਇਸ ਦੀ ਵਰਤੋਂ ਕਰ ਸਕਣਗੇ। ਪਰਮਿਟ ਲੈ ਕੇ ਘਰ ਵਿਚ ਭੰਗ ਦੀ ਖੇਤੀ ਕਰ ਸਕਣਗੇ। ਛੋਟੇ ਕਿਸਾਨਾਂ ਤੋਂ ਲੈ ਕੇ ਕਮਰਸ਼ੀਅਲ ਉਤਪਾਦਕਾਂ ਤੱਕ ਨੂੰ ਇਸ ਦੀ ਖੇਤੀ ਕਰਨ ਅਤੇ ਫਸਲ ਵੇਚਣ ਦੇ ਲਈ ਲਾਇਸੰਸ ਦਿੱਤਾ ਜਾਵੇਗਾ।
ਮੈਕਸਿਕੋ ਵਿਚ ਸੱਤਧਾਰੀ ਪਾਰਟੀ ਦੀ ਸਾਂਸਦ ਸਿਮੀ ਓਲਵੇਰਾ ਦਾ ਕਹਿਣਾ ਹੈ ਕਿ ਇਹ ਇੱਕ ਇਤਿਹਾਸਕ ਪਲ ਹੈ, ਜਿਸ ਦੇ ਨਾਲ ਹੀ ਇਹ ਗਲਤ ਧਾਰਣਾ ਵੀ ਪਿੱਛੇ ਰਹਿ ਜਾਵੇਗੀ ਕਿ ਦੇਸ਼ ਵਿਚ ਲੋਕਾਂ ਦੀ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਭੰਗ ਹੈ। ਜੇਕਰ ਇਸ ਬਿਲ ‘ਤੇ ਪ੍ਰੈਜ਼ੀਡੈਂਟ ਦੀ ਮੋਹਰ ਲੱਗ ਜਾਂਦੀ ਹੈ ਤਾਂ ਮੈਕਸਿਕੋ ਵੀ ਕੈਨੇਡਾ ਅਤੇ ਉਰੂਗਵੇ ਨਾਲ ਅਮਰੀਕਾ ਦੇ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੋ ਜਾਵੇਗਾ ਜਿੱਥੇ ਭੰਗ ਦਾ ਇਸਤੇਮਾਲ ਲੀਗਲ ਹੈ। ਦੂਜੇ ਪਾਸੇ ਆਲੋਚਕਾਂ ਦਾ ਕਹਿਣਾ ਹੈ ਕਿ ਮੈਡੀਕਲ ਇਸਤੇਮਾਲ ਦੇ ਲਈ ਦੇਸ਼ ਦੇ ਕਰੀਬ ਦੋ ਤਿਹਾਈ ਲੋਕ ਇਸ ਬਿਲ ਦੇ ਖ਼ਿਲਾਫ਼ ਹਨ।

Video Ad
Video Ad