Home ਤਾਜ਼ਾ ਖਬਰਾਂ ਮੁਹਾਲੀ ਦੇ ਹੋਟਲ ਵਿਚ ਗੋਲੀ ਮਾਰ ਕੇ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ

ਮੁਹਾਲੀ ਦੇ ਹੋਟਲ ਵਿਚ ਗੋਲੀ ਮਾਰ ਕੇ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ

0


ਮੋਹਾਲੀ, 11 ਮਈ, ਹ.ਬ. : ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਦੀ ਬੁੱਧਵਾਰ ਰਾਤ ਨੂੰ ਫੇਜ਼-9 ਦੇ ਇੱਕ ਹੋਟਲ ਦੇ ਕਮਰੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਂਸਟੇਬਲ ਅਸ਼ਵਨੀ ਵਜੋਂ ਹੋਈ ਹੈ। ਅਸ਼ਵਨੀ ਦੇ ਪਿਤਾ ਈਸ਼ਵਰ ਸਿੰਘ ਚੰਡੀਗੜ੍ਹ ਪੁਲਸ ਵਿੱਚ ਮੁਲਾਜ਼ਮ ਹਨ ਅਤੇ ਸੈਕਟਰ-19 ਥਾਣੇ ਵਿੱਚ ਸਬ-ਇੰਸਪੈਕਟਰ ਵਜੋਂ ਤਾਇਨਾਤ ਹਨ। ਥਾਣਾ ਫੇਜ਼-11 ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਅਸ਼ਵਨੀ ਨੇ ਬੁੱਧਵਾਰ ਸਵੇਰੇ ਹੀ ਫੇਜ਼-9 ਸਥਿਤ ਇੱਕ ਹੋਟਲ ਵਿੱਚ ਕਮਰਾ ਲਿਆ ਸੀ। ਬੁੱਧਵਾਰ ਰਾਤ ਨੂੰ ਅਚਾਨਕ ਉਸ ਦੇ ਕਮਰੇ ’ਚੋਂ ਗੋਲੀ ਚੱਲਣ ਦੀ ਆਵਾਜ਼ ਆਈ। ਲਗਾਤਾਰ ਦੋ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਹੋਟਲ ਦੇ ਕਰਮਚਾਰੀ ਘਬਰਾ ਗਏ