Home ਕੈਨੇਡਾ ਮੇਅਰ ਪੈਟ੍ਰਿਕ ਬ੍ਰਾਊਨ ਦੇ ਘਰ ਬੇਟੀ ਨੇ ਲਿਆ ਜਨਮ

ਮੇਅਰ ਪੈਟ੍ਰਿਕ ਬ੍ਰਾਊਨ ਦੇ ਘਰ ਬੇਟੀ ਨੇ ਲਿਆ ਜਨਮ

0
ਮੇਅਰ ਪੈਟ੍ਰਿਕ ਬ੍ਰਾਊਨ ਦੇ ਘਰ ਬੇਟੀ ਨੇ ਲਿਆ ਜਨਮ

ਬਰੈਂਪਟਨ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੂਜੇ ਬੱਚੇ ਦੇ ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ 15 ਅਪ੍ਰੈਲ ਨੂੰ ਬੇਟੀ ਨੇ ਜਨਮ ਲਿਆ। ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕਰਦਿਆਂ ਪੈਟ੍ਰਿਕ ਬ੍ਰਾਊਨ ਨੇ ਲਿਖਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਆਪਣੇ ਘਰ ਨਵਾਂ ਮਹਿਮਾਨ ਆਉਣ ’ਤੇ ਫੁੱਲੇ ਨਹੀਂ ਸਮਾਅ ਰਹੇ। ਬੱਚੀ ਦਾ ਨਾਂ ਸਵਾਨਾ ਫ਼ਰਾਂਸੈਸਕਾ ਬ੍ਰਾਊਨ ਰੱਖਿਆ ਗਿਆ ਹੈ ਜੋ ਬਰੈਂਪਟਨ ਸਿਵਿਕ ਹਸਪਤਾਲ ਵਿਚ ਪੈਦਾ ਹੋਈ। ਬੇਟੀ ਦਾ ਨਾਂ ਸਵਾਨਾ ਰੱਖਣ ਦੇ ਕਾਰਨ ਦਾ ਜ਼ਿਕਰ ਕਰਦਿਆਂ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਉਨ੍ਹਾਂ ਨੇ ਮੰਗਣੀ ਕਰਵਾਉਣ ਮਗਰੋਂ ਆਪਣੀ ਹੋਣ ਵਾਲੀ ਪਤਨੀ ਨਾਲ ਪਹਿਲਾ ਡਿਨਰ ਜਾਰਜੀਆ ਦੇ ਸਵਾਨਾ ਸ਼ਹਿਰ ਵਿਚ ਕੀਤਾ ਸੀ। ਅਸੀਂ ਪਹਿਲਾਂ ਹੀ ਸੋਚ ਲਿਆ ਸੀ ਕਿ ਬੇਟੀ ਹੋਣ ਦੀ ਸੂਰਤ ਵਿਚ ਉਸ ਦਾ ਨਾਂ ਸਵਾਨਾ ਰੱਖਾਂਗੇ। ਦੱਸ ਦੇਈਏ ਕਿ ਜੁਲਾਈ 2019 ਵਿਚ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਸੀ। ਪੈਟ੍ਰਿਕ ਬ੍ਰਾਊਨ ਵੱਲੋਂ ਹਸਪਤਾਲ ਦੇ ਡਾਕਟਰਾਂ ਅਤੇ ਸਮੁੱਚੇ ਸਟਾਫ਼ ਦਾ ਸ਼ੁਕਰੀਆ ਅਦਾ ਕੀਤਾ ਗਿਆ।