Home ਤਾਜ਼ਾ ਖਬਰਾਂ ਮੋਹਾਲੀ ਦੇ ਮੇਅਰ ਕੋਲੋਂ ਵਿਜੀਲੈਂਸ ਨੇ ਕੀਤੀ ਪੁੱਛਗਿੱਛ

ਮੋਹਾਲੀ ਦੇ ਮੇਅਰ ਕੋਲੋਂ ਵਿਜੀਲੈਂਸ ਨੇ ਕੀਤੀ ਪੁੱਛਗਿੱਛ

0


ਮੋਹਾਲੀ, 31 ਮਈ, ਹ.ਬ. : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਤੋਂ ਮੰਗਲਵਾਰ ਨੂੰ ਵਿਜੀਲੈਂਸ ਨੇ ਮੁੜ ਪੁੱਛਗਿੱਛ ਕੀਤੀ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਉਸ ਦੇ ਰੀਅਲ ਅਸਟੇਟ ਪ੍ਰਾਜੈਕਟ ਨਾਲ ਸਬੰਧਤ ਜ਼ਮੀਨ ਸਬੰਧੀ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ। ਉਨ੍ਹਾਂ ਜ਼ਮੀਨ ਦਾ ਸਾਰਾ ਰਿਕਾਰਡ ਵੀ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ। ਵਿਜੀਲੈਂਸ ਬਿਊਰੋ ਨੇ ਹੁਣ ਉਸ ਕੋਲੋਂ ਜ਼ਮੀਨ ਦਾ ਕੁਝ ਹੋਰ ਰਿਕਾਰਡ ਮੰਗਿਆ ਹੈ। ਹੁਣ ਉਸ ਨੂੰ 7 ਜੂਨ ਨੂੰ ਮੁੜ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹੋਣਾ ਪਵੇਗਾ। ਉਧਰ, ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਜਿਸ ਕੇਸ ਸਬੰਧੀ ਉਨ੍ਹਾਂ ਨੂੰ ਜਾਂਚ ਲਈ ਬੁਲਾਇਆ ਗਿਆ ਸੀ, ਉਸ ਦੀ ਕਾਪੀ ਅਜੇ ਤੱਕ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਨਹੀਂ ਦਿਖਾਈ ਗਈ। ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਹਨ।