Home ਤਾਜ਼ਾ ਖਬਰਾਂ ਵਿਦੇਸ਼ ਜਾਣ ਦੇ ਚੱਕਰ ਵਿਚ ਤੁਰਕੀ ਵਿਚ ਫਸੇ ਪੰਜਾਬੀ ਨੌਜਵਾਨ

ਵਿਦੇਸ਼ ਜਾਣ ਦੇ ਚੱਕਰ ਵਿਚ ਤੁਰਕੀ ਵਿਚ ਫਸੇ ਪੰਜਾਬੀ ਨੌਜਵਾਨ

0


ਬਲਬੀਰ ਸਿੰਘ ਸੀਚੇਵਾਲ ਦੀ ਮਦਦ ਸਦਕਾ ਹੋਈ ਘਰ ਵਾਪਸੀ
ਕਪੂਰਥਲਾ, 31 ਮਈ, ਹ.ਬ. :
ਪਿਛਲੇ ਸਾਲ ਤੋਂ ਤੁਰਕੀ ਵਿੱਚ ਫਸੇ ਕਪੂਰਥਲਾ ਅਤੇ ਤਰਨਤਾਰਨ ਦੇ 3 ਨੌਜਵਾਨਾਂ ਦੀ ਘਰ ਵਾਪਸੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੰਭਵ ਹੋ ਸਕੀ ਹੈ। ਫਰਜ਼ੀ ਏਜੰਟ ਨੇ ਨੌਜਵਾਨਾਂ ਨੂੰ ਅਮਰੀਕਾ ਜਾਣ ਲਈ ਫਰਜ਼ੀ ਵੀਜ਼ੇ ਦਿੱਤੇ ਸਨ। ਤੁਰਕੀ ’ਚ ਜਦੋਂ ਉਹ ਏਅਰਪੋਰਟ ਤੋਂ ਅਮਰੀਕਾ ਜਾਣ ਵਾਲੀ ਫਲਾਈਟ ਫੜਨ ਲੱਗੇ ਤਾਂ ਪੁਲਸ ਨੇ ਉਨ੍ਹਾਂ ਨੂੰ ਫੜ ਲਿਆ। ਤਿੰਨਾਂ ਨੌਜਵਾਨਾਂ ਦੇ ਘਰ ਵਾਲੇ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਪਹੁੰਚੇ ਹਨ, ਜਿਨ੍ਹਾਂ ਦੀ ਬਦੌਲਤ ਉਨ੍ਹਾਂ ਦੇ ਬੱਚੇ ਸਹੀ ਸਲਾਮਤ ਆਪਣੇ ਵਤਨ ਪਰਤਣ ’ਚ ਕਾਮਯਾਬ ਹੋਏ ਹਨ। ਜਾਣਕਾਰੀ ਅਨੁਸਾਰ ਕਪੂਰਥਲਾ ਦੇ ਪਿੰਡ ਭਵਾਨੀਪੁਰ ਦਾ ਰਹਿਣ ਵਾਲਾ ਨਵਜੋਤ ਸਿੰਘ, ਪਿੰਡ ਟਿੱਬਾ ਦਾ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ ਅਤੇ ਪਿੰਡ ਸਰਹਾਲੀ, ਤਰਨਤਾਰਨ ਦਾ ਰਹਿਣ ਵਾਲਾ ਹੈਪੀ ਸਿੰਘ ਅਮਰੀਕਾ ਅਤੇ ਇਟਲੀ ਲਈ ਰਵਾਨਾ ਹੋਏ ਸਨ। ਇਨ੍ਹਾਂ ਨੌਜਵਾਨਾਂ ’ਚੋਂ ਇਕ ਇਟਲੀ ਅਤੇ ਦੋ ਅਮਰੀਕਾ ਜਾਣ ਦਾ ਸੁਪਨਾ ਲੈ ਕੇ ਘਰੋਂ ਨਿਕਲੇ ਸਨ ਪਰ ਫਰਜ਼ੀ ਏਜੰਟਾਂ ਦੇ ਹੱਥੋਂ ਆਪਣੀ ਜਾਨ ਖਤਰੇ ’ਚ ਪਾ ਕੇ ਵਿਦੇਸ਼ੀ ਚੁੰਗਲ ’ਚ ਫਸ ਗਏ।