Home ਤਾਜ਼ਾ ਖਬਰਾਂ ਯੂਕੇ ’ਚ ਭਾਰਤੀ ਮੂਲ ਦੀ ਮਹਿਲਾ ਨੇ ਬਣਾਇਆ ਰਿਕਾਰਡ

ਯੂਕੇ ’ਚ ਭਾਰਤੀ ਮੂਲ ਦੀ ਮਹਿਲਾ ਨੇ ਬਣਾਇਆ ਰਿਕਾਰਡ

0


ਸਾੜ੍ਹੀ ਪਾ ਕੇ ਭੱਜੀ ਸਾਢੇ 42 ਕਿਲੋਮੀਟਰ
4.50 ਘੰਟੇ ’ਚ ਪੂਰੀ ਕੀਤੀ ਯੂਕੇ ਦੀ ਸਭ ਤੋਂ ਵੱਡੀ ਮੈਰਾਥਨ
ਲੰਡਨ, 19 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :
ਯੂਕੇ ’ਚ ਭਾਰਤੀ ਮੂਲ ਦੀ ਮਹਿਲਾ ਨੇ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਸੰਬਲਪੁਰੀ ਸਾੜ੍ਹੀ ਪਾ ਕੇ ਭੱਜੀ ਇਸ ਮਹਿਲਾ ਨੇ ਸਾਢੇ 42 ਕਿਲੋਮੀਟਰ ਦੀ ਦੌੜ 4 ਘੰਟੇ 50 ਮਿੰਟ ਵਿੱਚ ਪੂਰੀ ਕਰਦਿਆਂ ਯੂਕੇ ਦੀ ਦੂਜੀ ਸਭ ਤੋਂ ਵੱਡੀ ਮੈਰਾਥਨ ਜਿੱਤ ਲਈ।
ਬਰਤਾਨੀਆ ਵਿੱਚ ਰਹਿੰਦੀ ਭਾਰਤੀ ਮੂਲ ਦੀ ਉੜੀਆ ਮਹਿਲਾ ਸੰਬਲਪੁਰੀ ਸਾੜ੍ਹੀ ਪਾ ਕੇ ਇੰਨਾ ਭੱਜੀ ਕੇ ਗੋਰੇ ਲੋਕ ਵੀ ਦੇਖਦੇ ਹੀ ਰਹਿ ਗਏ। ਮੈਨਚੈਸਟਰ ਵਿੱਚ ਐਤਵਾਰ ਨੂੰ ਸਾਢੇ 42 ਕਿਲੋਮੀਟਰ ਦੀ ਮੈਰਾਥਨ ਇਸ ਮਹਿਲਾ ਨੇ 4 ਘੰਟੇ 50 ਮਿੰਟ ਵਿੱਚ ਪੂਰੀ ਕਰ ਦਿੱਤੀ। ਇਹ ਯੂਕੇ ਦੀ ਦੂਜੀ ਸਭ ਤੋਂ ਵੱਡੀ ਮੈਰਾਥਨ ਹੈ।