Home ਤਾਜ਼ਾ ਖਬਰਾਂ ਰੂਸ ਦੀ 2 ਇਮਾਰਤਾਂ ’ਤੇ ਯੂਕਰੇਨ ਵਲੋਂ ਡਰੋਨ ਨਾਲ ਹਮਲਾ

ਰੂਸ ਦੀ 2 ਇਮਾਰਤਾਂ ’ਤੇ ਯੂਕਰੇਨ ਵਲੋਂ ਡਰੋਨ ਨਾਲ ਹਮਲਾ

0


ਮਾਸਕੋ, 31 ਮਈ, ਹ.ਬ. : ਰੂਸ ਦੀ ਰਾਜਧਾਨੀ ਮਾਸਕੋ ’ਚ 2 ਇਮਾਰਤਾਂ ’ਤੇ ਡਰੋਨ ਨਾਲ ਹਮਲਾ ਕੀਤਾ ਗਿਆ ਹੈ। ਰੂਸ ਨੇ ਯੂਕਰੇਨ ’ਤੇ ਡਰੋਨ ਹਮਲੇ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ ਹੈ। ਇਸ ’ਚ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਕੀਵ ਨੇ ਕਰੀਬ 8 ਡਰੋਨਾਂ ਨਾਲ ਅੱਤਵਾਦੀ ਹਮਲਾ ਕੀਤਾ ਹੈ। ਸਾਰੇ ਡਰੋਨਾਂ ਨੂੰ ਡੇਗ ਦਿੱਤਾ ਗਿਆ ਹੈ। ਫਿਲਹਾਲ ਦੋਵੇਂ ਇਮਾਰਤਾਂ ’ਚ ਰਹਿਣ ਵਾਲੇ ਨਾਗਰਿਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਮੇਅਰ ਸਰਗੇਈ ਸੋਬਯਾਨਿਨ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਰੂਸ ’ਤੇ ਹਮਲੇ ਵਿਚ 30 ਡਰੋਨਾਂ ਦੀ ਵਰਤੋਂ ਕੀਤੀ ਗਈ।