15 ਨੂੰ ਤਰਨਤਾਰਨ ਵਿਚ ਹੋਵੇਗੀ ਅੰਤਿਮ ਅਰਦਾਸ
ਲਾਹੌਰ, 9 ਮਈ, ਹ.ਬ. : ਪਾਕਿਸਤਾਨ ’ਚ ਸ਼ਰੇਆਮ ਮਾਰੇ ਗਏ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦਾ ਅੰਤਿਮ ਸਸਕਾਰ ਲਾਹੌਰ ’ਚ ਕਰ ਦਿੱਤਾ ਗਿਆ ਹੈ। ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨ ਤੋਂ ਤਰਨਤਾਰਨ ਦੇ ਪਿੰਡ ਪੰਜਵੜ ਵਿਖੇ ਅੰਤਿਮ ਸਸਕਾਰ ਲਈ ਲਿਆਉਣਾ ਚਾਹੁੰਦਾ ਸੀ। ਹੁਣ ਪਰਿਵਾਰ ਨੇ ਪਰਮਜੀਤ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਪਿੰਡ ਵਿੱਚ ਹੀ 13 ਮਈ ਨੂੰ ਪਾਠ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਪਰਮਜੀਤ ਸਿੰਘ ਪੰਜਵੜ ਤਰਨਤਾਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ।