Home ਮੰਨੋਰੰਜਨ ਲੌਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਸਪਾਈਸ ਜੈੱਟ ਨੇ ਸੋਨੂੰ ਸੂਦ ਦਾ ਅਨੌਖੇ ਅੰਦਾਜ਼ ‘ਚ ਕੀਤਾ ਧੰਨਵਾਦ

ਲੌਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਸਪਾਈਸ ਜੈੱਟ ਨੇ ਸੋਨੂੰ ਸੂਦ ਦਾ ਅਨੌਖੇ ਅੰਦਾਜ਼ ‘ਚ ਕੀਤਾ ਧੰਨਵਾਦ

0
ਲੌਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਸਪਾਈਸ ਜੈੱਟ ਨੇ ਸੋਨੂੰ ਸੂਦ ਦਾ ਅਨੌਖੇ ਅੰਦਾਜ਼ ‘ਚ ਕੀਤਾ ਧੰਨਵਾਦ

ਨਵੀਂ ਦਿੱਲੀ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਮਾਰੀ ਤੇ ਲੌਕਡਾਊਨ ਦੌਰਾਨ ਲੱਖਾਂ ਲੋਕਾਂ ਦੀ ਮਦਦ ਲਈ ਅੱਗੇ ਆਉਣ ਵਾਲੇ ਅਦਾਕਾਰ ਸੋਨੂੰ ਸੂਦ ਨੂੰ ਫਲਾਈਟ ਕੰਪਨੀ ਸਪਾਈਸ ਜੈੱਟ ਨੇ ਆਪਣੇ ਵਖਰੇ ਅੰਦਾਜ਼ ਨਾਲ ਸਨਮਾਨ ਦਿੱਤਾ ਹੈ। ਸੋਨੂੰ ਸੂਦ ਨੇ ਲੱਖਾਂ ਮਜ਼ਦੂਰਾਂ ਅਤੇ ਗਰੀਬ ਲੋਕਾਂ ਨੂੰ ਪਿਛਲੇ ਸਾਲ ਕੋਰੋਨਾ ਮਹਾਮਾਰੀ ਵਿੱਚ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਰਾਹੀਂ ਮੁਫਤ ਵਿੱਚ ਉਨ੍ਹਾਂ ਦੇ ਘਰਾਂ ਤੱਕ ਪਹੁੰਚਣ ‘ਚ ਮਦਦ ਕੀਤੀ ਸੀ, ਜਿਸ ਕਰਕੇ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਨੂੰ ਸ਼ਲਾਘਾ ਹਾਸਲ ਹੋਈ ਸੀ।
ਹੁਣ ਏਅਰਲਾਈਨਜ਼ ਕੰਪਨੀ ਸਪਾਈਸ ਜੈੱਟ ਨੇ ਆਪਣੇ ਵੱਖਰੇ ਅੰਦਾਜ਼ ਨਾਲ ਐਕਟਰ ਸੋਨੂੰ ਸੂਦ ਨੂੰ ਸਨਮਾਨ ਦਿੱਤਾ ਹੈ। ਘਰੇਲੂ ਹਵਾਬਾਜ਼ੀ ਕੰਪਨੀ ਸਪਾਈਸ ਜੇਟ ਨੇ ਸੋਨੂੰ ਸੂਦ ਨੂੰ ਸਲਾਮ ਕਰਦੇ ਹੋਏ ਆਪਣੀ ਕੰਪਨੀ ਦੀ ਸਪਾਈਜੈੱਟ ਬੋਇੰਗ 737 ‘ਤੇ ਉਨ੍ਹਾਂ ਦੀ ਇੱਕ ਵੱਡੀ ਤਸਵੀਰ ਲਗਾਈ ਹੈ।
ਇਸ ਤਸਵੀਰ ਦੇ ਨਾਲ ਕੰਪਨੀ ਨੇ ਸੋਨੂੰ ਲਈ ਅੰਗਰੇਜ਼ੀ ‘ਚ ਇੱਕ ਖਾਸ ਲਾਈਨ ਲਿਖੀ ਗਈ ਹੈ – ‘A Salute to the Saviour Sonu Sood’ ਮਤਲਬ ‘ਮਸੀਹਾ ਸੋਨੂੰ ਸੂਦ ਨੂੰ ਇਕ ਸਲਾਮ।’