Home ਸਿਹਤ ਵਾਲ਼ਾਂ ਦਾ ਇੰਝ ਰੱਖੋ ਧਿਆਨ

ਵਾਲ਼ਾਂ ਦਾ ਇੰਝ ਰੱਖੋ ਧਿਆਨ

0
ਵਾਲ਼ਾਂ ਦਾ ਇੰਝ ਰੱਖੋ ਧਿਆਨ

ਲੰਮੇ ਤੇ ਚਮਕਦਾਰ ਵਾਲ ਚਿਹਰੇ ਦੀ ਖੂਬਸੂਰਤੀ ਦੁੱਗਣੀ ਕਰ ਦਿੰਦੇ ਹਨ। ਕੁੜੀਆਂ ਇਨ੍ਹਾਂ ਨੂੰ ਲੰਮੇ ਤੇ ਸੰਘਣੇ ਕਰਨ ਲਈ ਕਈ ਤਰ੍ਹਾਂ ਦੇ ਨੁਸਖੇ ਅਪਣਾਉਂਦੀਆਂ ਹਨ। ਕੁਝ ਤਾਂ ਸਪਾ ਤੇ ਹੋਰ ਇਲਾਜਾਂ ਦਾ ਸਹਾਰਾ ਵੀ ਲੈਂਦੀਆਂ ਹਨ ਪਰ ਸਿਰਫ ਬਾਹਰੀ ਇਲਾਜ ਤੇ ਘਰੇਲੂ ਨੁਸਖੇ ਅਪਣਾ ਲੈਣ ਨਾਲ ਹੀ ਵਾਲਾਂ ਦਾ ਵਿਕਾਸ ਸਹੀ ਢੰਗ ਨਾਲ ਨਹੀਂ ਹੁੰਦਾ, ਸਗੋਂ ਪੌਸ਼ਟਿਕ ਭੋਜਨ, ਆਇਰਨ, ਵਿਟਾਮਿਨ-ਈ ਤੇ ਪਾਣੀ ਦੀ ਭਰਪੂਰ ਵਰਤੋਂ ਕਰਨ ਨਾਲ ਵਾਲ ਮਜ਼ਬੂਤ ਤੇ ਤੇਜ਼ੀ ਨਾਲ ਵਧਦੇ ਹਨ। ਵਾਲਾਂ ਦਾ ਵਿਕਾਸ ਇਕ ਮਹੀਨੇ ਵਿਚ ਔਸਤ ਅੱਧਾ ਇੰਚ ਹੁੰਦਾ ਹੈ ਪਰ ਕੁਝ ਲੋਕਾਂ ਦੇ ਵਾਲਾਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ, ਜਦੋਂਕਿ ਕੁਝ ਦੇ ਵਾਲ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਨਹੀਂ ਵਧਦੇ। ਉਥੇ ਹੀ ਦੋ-ਮੂੰਹੇ ਵਾਲਾਂ, ਰੁੱਖੇਪਣ ਤੇ ਵਾਲਾਂ ਦੇ ਟੁੱਟਣ ਨਾਲ ਇਨ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ। ਇਥੇ ਕੁਦਰਤੀ ਤੇ ਸਿਹਤਮੰਦ ਢੰਗ ਨਾਲ ਵਾਲਾਂ ਨੂੰ ਵਧਾਉਣ ਦੇ ਨੁਸਖੇ ਦੱਸੇ ਜਾ ਰਹੇ ਦੋ-ਮੂੰਹੇ ਵਾਲਾਂ ਦੀ ਟ੍ਰਿਮਿੰਗ – ਦੋ-ਮੂੰਹੇ ਵਾਲਾਂ ਦੀ ਸਮੱਸਿਆ ਘੱਟ ਕਰਨ ਲਈ ਲਗਾਤਾਰ ਟ੍ਰਿਮਿੰਗ ਕਰੋ। ਕੈਂਚੀ ਵੀ ਹੇਅਰਕੱਟ ਪ੍ਰੋਫੈਸ਼ਨਲ ਵਰਤੋ, ਨਹੀਂ ਤਾਂ ਦੋ-ਮੂੰਹੇ ਵਾਲ ਘੱਟ ਹੋਣ ਦੀ ਬਜਾਏ ਜ਼ਿਆਦਾ ਹੋਣਗੇ। ਗਿੱਲੇ ਵਾਲਾਂ ਦਾ ਖਾਸ ਧਿਆਨ – ਬਹੁਤ ਸਾਰੇ ਲੋਕ ਵਾਲ ਧੋਣ ਤੋਂ ਤੁਰੰਤ ਬਾਅਦ ਕੰਘੀ ਕਰਨ ਲੱਗਦੇ ਹਨ, ਜੋ ਗਲਤ ਹੈ। ਗਿੱਲੇ ਹੋਣ ’ਤੇ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੁੰਦੀਆਂ ਹਨ। ਇਨ੍ਹਾਂ ਨੂੰ ਹਲਕਾ ਸੁਕਾ ਕੇ ਕੰਘੀ ਕਰੋ। ਗਿੱਲੇ ਵਾਲਾਂ ਵਿਚ ਕੰਘੀ ਕਰਨੀ ਹੈ ਤਾਂ ਚੌੜੀ ਕੰਘੀ ਦੀ ਵਰਤੋਂ ਕਰੋ। ਡ੍ਰਾਇਰ ਤੇ ਸਟ੍ਰੇਟਿੰਗ ਨੂੰ ਕਹੋ ਨਾ – ਰੋਜ਼ਾਨਾ ਬਲੋਅ ਡ੍ਰਾਇਰ, ਸਟ੍ਰੇਟਿੰਗ ਪ੍ਰੈੱਸ ਜਾਂ ਹੋਰ ਕਿਸੇ ਹੇਅਰ ਸਟਾਈਲ ਮਸ਼ੀਨ ਦੀ ਵਰਤੋਂ ਘੱਟ ਕਰੋ। ਇਹ ਵਾਲਾਂ ਦੀਆਂ ਜੜ੍ਹਾਂ ਕਾਫੀ ਕਮਜ਼ੋਰ ਕਰ ਦਿੰਦੇ ਹਨ, ਜਿਸ ਨਾਲ ਨਾਲ ਵਿਕਾਸ ਵੀ ਰੁਕਦਾ ਹੈ। ਭਰਪੂਰ ਮਸਾਜ – ਸਿਰ ਦੀ ਚੰਗੀ ਤਰ੍ਹਾਂ ਮਸਾਜ ਕਰੋ। ਇਸ ਦੇ ਲਈ ਓਲਿਵ, ਨਾਰੀਅਲ, ਬਦਾਮ, ਅਲਸੀ ਦੇ ਤੇਲ ਆਦਿ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਸਿਰਫ ਦੋ-ਮੂੰਹੇ ਵਾਲ ਹੀ ਠੀਕ ਨਹੀਂ ਹੋਣਗੇ, ਸਗੋਂ ਮਸਾਜ ਨਾਲ ਤੁਸੀਂ ਰਿਲੈਕਸ ਵੀ ਮਹਿਸੂਸ ਕਰੋਗੇ। ਇਸ ਨਾਲ ਬਲੱਡ ਸਰਕੂਲੇਸ਼ਨ ਸਹੀ ਹੁੰਦਾ ਹੈ। ਹਵਾ ਤੇ ਠੰਡ ’ਚ ਵਾਲਾਂ ਨੂੰ ਢਕ ਕੇ ਰੱਖੋ – ਠੰਡੇ ਤੇ ਤੇਜ਼ ਹਵਾ ਵਾਲੇ ਮੌਸਮ ਵਿਚ ਵਾਲਾਂ ਨੂੰ ਚੰਗੀ ਤਰ੍ਹਾਂ ਢਕ ਕੇ ਰੱਖੋ। ਘੱਟ ਤਾਪਮਾਨ ਕਾਰਨ ਸਕੈਲਪ ’ਚ ਬਲੱਡ ਸਰਕੂਲੇਸ਼ਨ ਘੱਟ ਹੋਣ ਲੱਗਦੀ ਹੈ, ਜੋ ਵਾਲਾਂ ਨੂੰ ਕਮਜ਼ੋਰ ਬਣਾਉਂਦੀ ਹੈ।