Home ਇੰਮੀਗ੍ਰੇਸ਼ਨ ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਏਐਸਆਈ ਤੇ ਉਸ ਦਾ ਪੁੱਤਰ ਨਾਮਜ਼ਦ

ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਏਐਸਆਈ ਤੇ ਉਸ ਦਾ ਪੁੱਤਰ ਨਾਮਜ਼ਦ

0
ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਏਐਸਆਈ ਤੇ ਉਸ ਦਾ ਪੁੱਤਰ ਨਾਮਜ਼ਦ
Different flags of many countries on building facade, sky background. Bottom view

ਅੰਮ੍ਰਿਤਸਰ, 12 ਮਾਰਚ, ਹ.ਬ. : ਮਜੀਠਾ ਰੋਡ ਥਾਣੇ ਦੀ ਪੁਲਿਸ ਨੇ ਏਐੱਸਆਈ ਪੂਰਨ ਸਿੰਘ ਅਤੇ ਉਸ ਦੇ ਪੁੱਤਰ ਮਨਪ੍ਰਰੀਤ ਸਿੰਘ ਖ਼ਿਲਾਫ਼ 4.50 ਲੱਖ ਰੁਪਏ ਦੀ ਠੱਗੀ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਮੁਲਜ਼ਮ ਨੇ ਰਮਨਜੋਤ ਕੌਰ ਨੂੰ ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਉਕਤ ਰਾਸ਼ੀ ਲਈ ਸੀ। ਏਸੀਪੀ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿnਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਮੁਲਾਜ਼ਮ ਅਤੇ ਉਸ ਦੇ ਪੁੱਤਰ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਸ੍ਰੀ ਰਾਮ ਐਵਨਿਊ ਵਾਸੀ ਬਲਜੀਤ ਕੌਰ ਨੇ ਮਜੀਠਾ ਰੋਡ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਰਮਨਜੋਤ ਸਿੰਘ ਵਿਦੇਸ਼ ਜਾਣ ਦਾ ਇੱਛੁਕ ਸੀ। ਕੁਝ ਸਾਲ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਪੁਲਿਸ ਵਿਭਾਗ ’ਚ ਤਾਇਨਾਤ ਏਐੱਸਆਈ ਪੂਰਨ ਸਿੰਘ ਨਾਲ ਹੋਈ ਸੀ। ਮੁਲਜ਼ਮ ਪੁਲਿਸ ਲਾਈਨ ’ਚ ਰਹਿੰਦਾ ਹੈ। ਏਐੱਸਆਈ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਸੀ ਕਿ ਉਹ ਆਪਣੇ ਪੁੱਤਰ ਮਨਪ੍ਰਰੀਤ ਸਿੰਘ ਨਾਲ ਮਿਲ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕਾਰੋਬਾਰ ਕਰਦਾ ਹੈ। ਉਸ ਨੇ ਪੁਲਿਸ ਕਮਿਸ਼ਨਰ ਦੀ ਰਿਹਾਇਸ਼ ਸਾਹਮਣੇ ਕਿਰਾਏ ’ਤੇ ਆਲੀਸ਼ਾਨ ਇਮਾਰਤ ਲੈ ਕੇ ਦਫਤਰ ਵੀ ਬਣਾਇਆ ਹੋਇਆ ਹੈ। ਬਲਜੀਤ ਕੌਰ ਨੇ ਦੱਸਿਆ ਕਿ ਉਹ ਮੁਲਜ਼ਮ ਏਐੱਸਆਈ ਪੂਰਨ ਸਿੰਘ ਦੀਆਂ ਗੱਲਾਂ ਵਿਚ ਫਸ ਗਈ ਅਤੇ ਆਪਣੇ ਪੁੱਤਰ ਨੂੰ ਲੈ ਕੇ ਉਨ੍ਹਾਂ ਦੇ ਦਫਤਰ ਮਿਲਣ ਚਲੀ ਗਈ। ਮੁਲਜ਼ਮ ਪੂਰਨ ਸਿੰਘ ਅਤੇ ਉਸ ਦੇ ਪੁੱਤਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪੰਜ ਲੱਖ ਰੁਪਏ ਵਿਚ ਉਨ੍ਹਾਂ ਦੇ ਪੁੱਤਰ ਰਮਨਜੋਤ ਸਿੰਘ ਨੂੰ ਆਸਟ੍ਰੇਲੀਆ ’ਚ ਚੰਗੀ ਨੌਕਰੀ ਲਗਵਾ ਸਕਦਾ ਹੈ ਪਰ ਬਾਅਦ ਵਿਚ ਮਾਮਲਾ 4.50 ਲੱਖ ਰੁਪਏ ਵਿਚ ਤੈਅ ਹੋ ਗਿਆ ਸੀ। ਮੁਲਜ਼ਮਾਂ ਨੇ ਵੀਜ਼ਾ ਲਗਵਾਉਣ ਲਈ ਪੁੱਤਰ ਦਾ ਪਾਸਪੋਰਟ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਕਾਫੀ ਸਮਾਂ ਬੀਤਣ ’ਤੇ ਮੁਲਜ਼ਮ ਨੇ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨ ਪਹਿਲਾਂ ਮੁਲਜ਼ਮਾਂ ਨੇ ਉਨ੍ਹਾਂ ਦੇ ਪੁੱਤਰ ਨੂੰ ਫਰਜ਼ੀ ਵੀਜ਼ਾ ਦੇ ਦਿੱਤਾ ਅਤੇ ਵਿਦੇਸ਼ ਜਾਣ ਦੀ ਤਿਆਰੀ ਕਰਨ ਲਈ ਕਹਿਣ ਲੱਗਾ। ਜਦੋਂ ਉਨ੍ਹਾਂ ਆਪਣੇ ਪੱਧਰ ’ਤੇ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਵੀਜ਼ਾ ਫਰਜ਼ੀ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਆਪਣਾ ਦਫਤਰ ਬੰਦ ਕਰ ਦਿੱਤਾ ਅਤੇ ਫ਼ਰਾਰ ਹੋ ਗਏ।