Home ਕਰੋਨਾ ਵੈਕਸੀਨ ਦੇ ਦੋ ਟੀਕੇ ਲਵਾਉਣ ਬਾਅਦ ਵੀ ਡਾਕਟਰ ਨੂੰ ਹੋਇਆ ਕੋਰੋਨਾ

ਵੈਕਸੀਨ ਦੇ ਦੋ ਟੀਕੇ ਲਵਾਉਣ ਬਾਅਦ ਵੀ ਡਾਕਟਰ ਨੂੰ ਹੋਇਆ ਕੋਰੋਨਾ

0
ਵੈਕਸੀਨ ਦੇ ਦੋ ਟੀਕੇ ਲਵਾਉਣ ਬਾਅਦ ਵੀ ਡਾਕਟਰ ਨੂੰ ਹੋਇਆ ਕੋਰੋਨਾ

ਸ਼ਿਮਲਾ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਦੀਨਦਿਆਲ ਉਪਾਧਿਆਏ ਹਸਪਤਾਲ ਵਿੱਚ ਤੈਨਾਤ ਡਾਕਟਰ ਨੂੰ ਕੋਵਿਡ-19 ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਬਾਅਦ ਵੀ ਕੋਰੋਨਾ ਹੋ ਗਿਆ। ਡਾਕਟਰ ਤੇ ਉਸ ਦੀ ਪਤਨੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਹਸਪਤਾਲ ਦੇ ਹੋਰ ਕਰਮੀਆਂ ਵਿੱਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਕਰਮੀਆਂ ਨੂੰ ਮਿਲੇ ਸਨ।
ਡਾਕਟਰ ਦੀ ਪਤਨੀ ਅਤੇ ਬੇਟੀ ਨੂੰ ਬੁਖਾਰ ਦੀ ਸ਼ਿਕਾਇਤ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਕੋਰੋਨਾ ਜਾਂਚ ਕਰਵਾਈ ਗਈ ਤਾਂ ਡਾਕਟਰ ਅਤੇ ਉਸ ਦੀ ਪਤਨੀ ਦੀ ਰਿਪੋਰਟ ਪੌਜ਼ੀਟਿਵ ਆਈ। ਉਨ੍ਹਾਂ ਦੀ ਬੇਟੀ ਦਾ ਆਰਟੀਪੀਸੀਆਰ ਟੈਸਟ ਕਰਵਾਇਆ ਗਿਆ। ਅਹਿਤਿਆਤ ਦੇ ਤੌਰ ’ਤੇ ਮਾਤਾ-ਪਿਤਾ ਦਾ ਵੀ ਆਰਟੀਪੀਸੀਆਰ ਸੈਂਪਲ ਲਿਆ ਗਿਆ ਹੈ। ਇਨ੍ਹਾਂ ਸਾਰਿਆਂ ਦੀ ਰਿਪੋਰਟ ਜੇ ਆਉਣੀ ਬਾਕੀ ਹੈ। ਉੱਧਰ, ਤਿੰਨ-ਚਾਰ ਦਿਨ ਪਹਿਲਾਂ ਸੋਲਨ ਜ਼ਿਲ੍ਹੇ ਵਿੱਚ ਵੀ ਇੱਕ ਮਹਿਲਾ ਡਾਕਟਰ ਵੱਲੋਂ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਦੇ ਬਾਵਜੂਦ ਉਸ ਦੀ ਰਿਪੋਰਟ ਪੌਜ਼ੀਟਿਵ ਆਈ ਸੀ। ਕੋਰੋਨਾ ਦੀ ਲਪੇਟ ਵਿੱਚ ਆਏ ਡਾਕਟਰ ਨੂੰ ਹੋਮ ਆਈਸੋਲੇਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨੈਗੇਟਿਵ ਰਿਪੋਰਟ ਆਉਣ ਬਾਅਦ ਹੀ ਉਹ ਡਿਊਟੀ ’ਤੇ ਆ ਸਕਦੇ ਹਨ। ਡਾ. ਰਮੇਸ਼ ਚੌਹਾਨ, ਸੀਨੀਅਰ ਮੈਡੀਕਲ ਸੁਪਰਡੈਂਟ, ਡੀਡੀਯੂਡੀਡੀਯੂ ਹਸਪਤਾਲ ਦੇ ਡਾਕਟਰ ਨੂੰ 30 ਜਨਵਰੀ ਨੂੰ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਾਇਆ ਗਿਆ ਸੀ। ਇਸ ਤੋਂ ਬਾਅਦ 1 ਮਾਰਚ ਨੂੰ ਦੂਜੀ ਖੁਰਾਕ ਦਿੱਤੀ ਗਈ। ਇਸ ਤੋਂ 14 ਦਿਨ ਬਾਅਦ ਡਾਕਟਰ ਦੀ ਰਿਪੋਰਟ ਪੌਜ਼ੀਟਿਵ ਆ ਗਈ।