ਵੈਨਕੂਵਰ, 29 ਮਈ, ਹ.ਬ. : ਕੈਨੇਡਾ ਦੇ ਟੌਪ 10 ਗੈਂਗਸਟਰਾਂ ਵਿਚ ਸ਼ਾਮਲ ਅਮਰਪ੍ਰੀਤ ਸਮਰ ਉਰਫ ਚੱਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਅਮਰਪ੍ਰੀਤ ਵੈਨਕੂਵਰ ਵਿਚ ਵਿਆਹ ਸਮਾਗਮ ਵਿਚ ਹਿੱਸਾ ਲੈਣ ਆਇਆ ਸੀ। ਰਾਤ ਨੂੰ ਡਿਨਰ ਅਤੇ ਡਾਂਸ ਤੋਂ ਬਾਅਦ ਜਿਵੇਂ ਹੀ ਉਹ ਬਾਹਰ ਨਿਕਲਿਆ ਤਾਂ ਬਰਦਰਜ਼ ਕੀਪਰਸ ਗਰੁੱਪ ਦੇ ਗੁਰਗਿਆਂ ਨੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਸਬੂਤ ਮਿਟਾਉਣ ਲਈ ਉਸ ਦੀ ਗੱਡੀ ਨੂੰ ਵੀ ਅੱਗ ਲਗਾ ਦਿੱਤੀ।