Home ਤਾਜ਼ਾ ਖਬਰਾਂ ਸਰਬੀਆ ਵਿਚ ਫਾਇਰਿੰਗ, 8 ਮੌਤਾਂ, 2 ਦਿਨ ਵਿਚ ਦੂਜੀ ਘਟਨਾ ਵਾਪਰੀ

ਸਰਬੀਆ ਵਿਚ ਫਾਇਰਿੰਗ, 8 ਮੌਤਾਂ, 2 ਦਿਨ ਵਿਚ ਦੂਜੀ ਘਟਨਾ ਵਾਪਰੀ

0


ਬੇਲਗ੍ਰੇਡ, 5 ਮਈ, ਹ.ਬ. : ਯੂਰਪੀ ਦੇਸ਼ ਸਰਬੀਆ ਦੇ ਮਲਾਡੇਨੋਵਾਕ ਸ਼ਹਿਰ ’ਚ ਵੀਰਵਾਰ ਦੇਰ ਰਾਤ ਇਕ ਕਾਰ ਸਵਾਰ ਹਮਲਾਵਰ ਨੇ ਸੜਕ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 13 ਲੋਕ ਜ਼ਖਮੀ ਹੋਏ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, ਹਮਲਾਵਰ ਦੀ ਉਮਰ 21 ਸਾਲ ਹੈ। ਮਿਲੀ ਜਾਣਕਾਰੀ ਅਨੁਸਾਰ ਉਹ ਇੱਕ ਕਾਰ ਵਿੱਚ ਜਾ ਰਿਹਾ ਸੀ। ਉਸ ਕੋਲ ਆਟੋਮੈਟਿਕ ਬੰਦੂਕ ਸੀ। ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਫਰਾਰ ਹੋ ਗਿਆ। ਉਸ ਦੀ ਤਲਾਸ਼ ਜਾਰੀ ਹੈ। ਪਿਛਲੇ 2 ਦਿਨਾਂ ’ਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 3 ਮਈ ਨੂੰ ਰਾਜਧਾਨੀ ਬੇਲਗ੍ਰੇਡ ਦੇ ਇੱਕ ਸਕੂਲ ਵਿੱਚ ਇੱਕ ਵਿਦਿਆਰਥੀ ਨੇ ਗੋਲੀਬਾਰੀ ਕੀਤੀ ਸੀ। ਇਸ ਕਾਰਨ ਇੱਕੋ ਜਮਾਤ ਦੇ 9 ਵਿਦਿਆਰਥੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕੁਝ ਗੰਭੀਰ ਜ਼ਖ਼ਮੀ ਹੋ ਗਏ। ਗੋਲੀਬਾਰੀ 14 ਸਾਲਾ ਲੜਕੇ ਨੇ ਕੀਤੀ ਸੀ। ਉਹ 7ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।