ਜਲੰਧਰ, 6 ਮਈ, ਹ.ਬ. : ਜਲੰਧਰ ’ਚ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਪੰਜਾਬੀ ਗਾਇਕ ‘ਸਿੱਧੂ ਮੂਸੇਵਾਲਾ’ ਦੀ ਐਂਟਰੀ ਨੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਬੀਤੇ ਕੱਲ੍ਹ ਜਲੰਧਰ ਦੇ ਬੜਾ ਪਿੰਡ ਅਤੇ ਰੁੜਕੀ ਕਲਾਂ (ਫਿਲੌਰ) ਤੋਂ ਯਾਤਰਾ ਸ਼ੁਰੂ ਕੀਤੀ ਗਈ ਸੀ। ਅੱਜ ਦੂਜੇ ਪੜਾਅ ਵਿੱਚ ਯਾਤਰਾ ਮੂਸੇਵਾਲਾ ਦੇ ਮਾਪਿਆਂ ਨੇ ਲਾਂਬੜਾ ਤੋਂ ਸ਼ੁਰੂ ਕੀਤੀ।