Home ਤਾਜ਼ਾ ਖਬਰਾਂ ਜਲੰਧਰ ਵਿਚ ਕੈਪਟਨ ਅਮਰਿੰਦਰ ਨੇ ‘ਆਪ’ ਸਰਕਾਰ ਨੂੰ ਘੇਰਿਆ

ਜਲੰਧਰ ਵਿਚ ਕੈਪਟਨ ਅਮਰਿੰਦਰ ਨੇ ‘ਆਪ’ ਸਰਕਾਰ ਨੂੰ ਘੇਰਿਆ

0


ਜਲੰਧਰ, 6 ਮਈ, ਹ.ਬ. : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਭਗਵੰਤ ਸਰਕਾਰ ਨੂੰ ਘੇਰਿਆ ਹੈ। ਜਲੰਧਰ ਦੇ ਆਦਮਪੁਰ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਨ੍ਹਾਂ ਵੱਲੋਂ ਭੋਗਪੁਰ ਸ਼ੂਗਰ ਮਿੱਲ ਨੂੰ ਗੰਨੇ ਦੇ ਸਟੋਰੇਜ਼ ਸ਼ੈੱਡ, ਟਰਬਾਈਨ ਆਦਿ ਲਈ ਦਿੱਤੇ 109 ਕਰੋੜ ਰੁਪਏ ਕਿੱਥੇ ਗਏ ਹਨ। ਇਹ ਕਿੱਥੇ ਖਰਚ ਕੀਤੇ ਗਏ ਸੀ?

ਕੈਪਟਨ ਨੇ ਕਿਹਾ ਕਿ ਕਿਸਾਨ ਆਪਣਾ ਗੰਨਾ ਲੈ ਕੇ ਕਿੱਥੇ ਜਾਣਗੇ। ਅਗਲੀ ਫ਼ਸਲ ਲਈ ਸਮੇਂ ਸਿਰ ਖੇਤਾਂ ਵਿੱਚੋਂ ਗੰਨੇ ਦੀ ਕਟਾਈ ਕਰਨੀ ਵੀ ਜ਼ਰੂਰੀ ਹੈ ਪਰ ਵਾਢੀ ਤੋਂ ਬਾਅਦ ਵੀ ਕਿਸਾਨਾਂ ਨੂੰ ਗੰਨਾ ਮਿੱਲ ਤੱਕ ਪਹੁੰਚਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇੱਥੇ ਸਟੋਰੇਜ ਸ਼ੈਡ ਅਤੇ ਰੱਖ-ਰਖਾਅ ਲਈ 109 ਕਰੋੜ ਰੁਪਏ ਦਿੱਤੇ ਗਏ ਸਨ। ਕੈਪਟਨ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ ਹੈ। ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦੀਵਾਲੀਆ ਹੋ ਚੁੱਕੀ ਹੈ। ਸੂਬੇ ਵਿੱਚ ਨਿੱਤ ਦਿਨ ਕਤਲ ਹੋ ਰਹੇ ਹਨ। ਗੈਂਗਸਟਰ ਜੇਲ੍ਹਾਂ ਵਿੱਚੋਂ ਆਪਣਾ ਨੈਟਵਰਕ ਚਲਾ ਰਹੇ ਹਨ। ਉਦਯੋਗਪਤੀਆਂ ਅਤੇ ਵਪਾਰੀਆਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ। ਪੈਸੇ ਨਾ ਦੇਣ ਕਾਰਨ ਕਤਲ ਹੋ ਰਹੇ ਹਨ।