Home ਸਿਹਤ ਹਰਕਤਾਂ ਜੋ ਸਮਾਜਿਕ ਤੌਰ ‘ਤੇ ਸਿਹਤ ਅਤੇ ਭੋਜਨ ਪੱਖੋਂ ਪਸੰਦ ਨਹੀਂ ਕੀਤੀਆਂ ਜਾਂਦੀਆਂ

ਹਰਕਤਾਂ ਜੋ ਸਮਾਜਿਕ ਤੌਰ ‘ਤੇ ਸਿਹਤ ਅਤੇ ਭੋਜਨ ਪੱਖੋਂ ਪਸੰਦ ਨਹੀਂ ਕੀਤੀਆਂ ਜਾਂਦੀਆਂ

0
ਹਰਕਤਾਂ ਜੋ ਸਮਾਜਿਕ ਤੌਰ ‘ਤੇ ਸਿਹਤ ਅਤੇ ਭੋਜਨ ਪੱਖੋਂ ਪਸੰਦ ਨਹੀਂ ਕੀਤੀਆਂ ਜਾਂਦੀਆਂ

ਸ. ਮਹਿੰਦਰ ਸਿੰਘ ਵਾਲੀਆ ਬਰੈਪਟਨ (ਕਨੇਡਾ) 647-856-4280
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਉਸ ਵਿਚ ਝੁੰਡ ਜਾਂ ਸਮੂਹ ਵਿਚ ਰਹਿਣ ਦੀ ਕੁਦਰਤੀ ਰੁਚੀ ਹੈ, ਹਰ ਇਕ ਵਿਅਕਤੀ ਨੇ ਦੂਜਿਆਂ ਨਾਲ ਘਰ ਵਿਚ, ਮੁਹੱਲੇ ਵਿਚ, ਸਕੂਲ ਵਿਚ, ਦਫਤਰ ਵਿਚ, ਕੰਮ ਕਾਜ ਦੀ ਥਾਂ ਆਦਿ ਮਿਲਣਾ ਹੁੰਦਾ ਹੈ, ਹਰ ਇਕ ਵਿਅਕਤੀ ਦੀਆਂ ਆਪਣੀਆਂ ਲੋੜਾਂ ਅਤੇ ਇਛਾਵਾਂ ਹਨ, ਜਿਨ੍ਹਾਂ ਦੀ ਪੂਰਤੀ ਲਈ ਉਹ ਯਤਨ ਅਤੇ ਹਰਕਤਾਂ ਕਰਦਾ ਹੈ। ਕਈ ਵਾਰ ਉਸ ਵੱਲੋਂ ਕੀਤੀਆਂ ਜਾਂਦੀਆਂ ਹਰਕਤਾਂ ਹੋਰਨਾਂ ਨੂੰ ਪਸੰਦ ਨਹੀਂ ਆਉਂਦੀਆਂ ਜਾਂ ਹੋਰਨਾਂ ਨੂੰ ਦੁੱਖ ਤਕਲੀਫ ਦਿੰਦੀਆਂ ਹਨ।
ਜਿਵੇਂ :
* ਬੱਸ, ਰੇਲ, ਲਿਫਟ ਆਦਿ ਵਿਚ ਵਿਚਲੇ ਵਿਅਕਤੀਆਂ ਦੇ ਉਤਰਨ ਤੋਂ ਪਹਿਲਾਂ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ।
* ਜੋ ਪੌੜੀਆਂ, ਦਰਵਾਜ਼ੇ ਜਾਂ ਗੇਟ ਉਤੇ ਗੱਲਾਂ ਕਰਦੇ ਹਨ ਅਤੇ ਹੋਰਨਾਂ ਦੇ ਰਾਹ ਰੋਕਦੇ ਹਨ।
* ਜਦੋਂ ਕੋਈ ਵਿਅਕਤੀ ਤੁਹਾਡੇ ਲਈ ਦਰਵਾਜ਼ਾ ਖੋਲ੍ਹ ਕੇ ਰਖਦਾ ਹੈ ਅਤੇ ਧੰਨਵਾਦ ਨਹੀਂ ਕਰਦੇ।
* ਜਦੋਂ ਸਾਈਕਲ ਚਲਾਉਣ ਵਾਲਾ ਵਿਅਕਤੀ ਜਾਂ ਪੈਦਲ ਤੁਰਨ ਵਾਲਾ ਵਿਅਕਤੀ ਟਰੈਫਿਕ ਦੀਆਂ ਲਾਈਟਾਂ ਦੀ ਉਲੰਘਣਾ ਕਰਦਾ ਹੈ।
* ਜੋ ਮਾਲਾਂ ਵਿਚ ਸੌਪਿੰਗ ਕਾਰਟ ਦੀ ਵਰਤੋਂ ਕਰਨ ਸਮੇਂ ਹੋਰਨਾਂ ਦੀ ਸਹੂਲਤ ਦਾ ਧਿਆਨ ਨਹੀਂ ਰਖਦੇ।
* ਜੋ ਖੰਘ ਜਾਂ ਛਿੱਕ ਮਾਰਨ ਵੇਲੇ ਮੂੰਹ ਨੂੰ ਕੂਣੀ ਦੇ ਨੇੜੇ ਨਹੀਂ ਲਿਆਉਂਦੇ, ਸਗੋਂ ਹੱਥ ਨਾਲ ਮੂੰਹ ਨੂੰ ਢਕਦੇ ਹਨ।
* ਜੋ ਅੱਗੇ ਜਾਂ ਰਹੇ ਵਾਹਨ ਨਾਲ ਫਾਸਲਾ ਬਣਾ ਕੇ ਨਹੀਂ ਰਖਦੇ।
* ਜੋ ਮੁਲਾਕਾਤ ਸਮੇਂ ਢਿੱਲੇ ਹੱਥ ਨਾਲ ਹੱਥ ਮਿਲਾਉਂਦੇ ਹਨ। ਅੱਖ ਦਾ ਮਿਲਾਣ ਨਹੀਂ ਕਰਦੇ ਅਤੇ ਮੁਸਕਰਾਉਂਦੇ ਨਹੀਂ।
* ਜੋ ਕਿਸੇ ਸਵਾਲ ਦਾ ਜਵਾਬ ਸਿਰ ਹਿਲਾ ਕੇ ਦਿੰਦੇ ਹਨ।
* ਜਦੋਂ ਵਿਅਕਤੀ ਖਾਲੀ ਬੋਤਲ ਜਾਂ ਕੋਈ ਹੋਰ ਵਸਤੂ ਡਸਟਬੀਨ ਵਿਚ ਪਾਉਣ ਦੀ ਥਾਂ ਸੜਕ ਜਾਂ ਪਾਰਕ ਵਿਚ ਸੁਟਦਾ ਹੈ।
* ਜੋ ਪਬਲਿਕ ਵਾਸ਼ਰੂਮ ਵਿਚ ਪਾਣੀ ਦੀ ਟੂਟੀ ਬੰਦ ਨਹੀਂ ਕਰਦਾ।
* ਜੋ ਅਖਬਾਰਾਂ/ਫਲਾਇਰਸ ਆਦਿ ਨੂੰ ਸੜਕ ਉਤੇ ਉਡਨ ਦਿੰਦੇ ਹਨ।
* ਜੋ ਹਰੇ ਭਰੇ ਘਾਹ ਵਿਚ ਪਗਡੰਡੀਆਂ ਬਨਾਉਂਦੇ ਹਨ ਅਤੇ ਇਨ੍ਹਾਂ ਉਤੇ ਚਲਦੇ ਹਨ।
ਜੋ ਵਾਹਨਾ ਦੀ ਠੀਕ ਤਰ੍ਹਾਂ ਪਾਰਕਿੰਗ ਨਹੀਂ ਕਰਦੇ।
* ਜਿਹੜੇ ਮੋਬਾਇਲ ਫੋਨ ‘ਤੇ ਉੱਚੀ-ਉੱਚੀ ਗੱਲਾਂ ਕਰਦੇ ਹਨ।
* ਜੋ ਉਧਾਰ ਲਈ ਵਸਤੂ ਵਾਪਸ ਨਹੀਂ ਕਰਦੇ।
* ਜੋ ਅਕਸਰ ਕਿਸੇ ਦੇ ਸਾਹਮਣੇ ਸਰੀਰ ਉਤੇ ਖਾਰ ਕਰਦੇ ਰਹਿੰਦੇ ਹਨ।
* ਜੋ ਕਿਸੇ ਦੇ ਸਾਹਮਣੇ ਨੱਕ ਵਿਚ ਉਂਗਲਾਂ ਪਾਉਂਦੇ ਰਹਿੰਦੇ ਹਨ।
* ਜਦੋਂ ਕੋਈ ਵਿਅਕਤੀ ਬੱਸ, ਰੇਲ ਜਾਂ ਵੇਟਿੰਗ ਰੂਮ ਵਿਚ ਆਪਣਾ ਬੈਗ ਗੋਡਿਆਂ ਉੱਤੇ ਰੱਖਣ ਦੀ ਥਾਂ ਖਾਲੀ ਸੀਟ ‘ਤੇ ਰਖਦੇ ਹਨ।
* ਜੋ ਵਾਸ਼ਰੂਮ ਵਿਚ ਟਿਸ਼ੂ ਜਾਂ ਸਾਬਣ ਖਤਮ ਹੋਣ ‘ਤੇ ਦੁਬਾਰਾ ਰੱਖਣ ਦੇ ਉਪਰਾਲੇ ਨਹੀਂ ਕਰਦੇ।
* ਕਈ ਵਾਰ ਕੁਰਸੀ ਜਾਂ ਟੇਬਲ ਆਦਿ ਨੂੰ ਦੂਜੀ ਥਾਂ ਉਤੇ ਲੈ ਜਾਣ ਲਈ ਚੁੱਕਣ ਦੀ ਥਾਂ ਘਸੀਟਦੇ ਹਨ।
* ਜਿਹੜੇ ਲੋਕ ਕਿਸੇ ਬਿਮਾਰ ਵਿਅਕਤੀ ਦਾ ਹਾਲ ਪੁੱਛਣ ਜਾਂਦੇ ਹਨ ਅਤੇ ਜ਼ਿਆਦਾ ਸਮੇਂ ਬੈਠਦੇ ਹਨ, ਨਿਰਾਸ਼ਾਜਨਕ ਗੱਲਾਂ ਕਰਦੇ ਹਨ, ਬਿਮਾਰੀ ਸਬੰਧੀ ਸਲਾਹ-ਮਸ਼ਵਰਾ ਦਿੰਦੇ ਹਨ।
* ਕਈ ਵਾਰ ਕਿਸੇ ਸੈਮੀਨਾਰ, ਵਿਚਾਰ ਗੋਸ਼ਟੀਆਂ ਆਦਿ ਆਈਟਮ ਖਤਮ ਹੋਣ ਦਾ ਇੰਤਜ਼ਾਰ ਨਹੀਂ ਕਰਦੇ, ਸਗੋਂ ਵਿੱਚੋਂ ਵੀ ਉੱਠ ਖੜਦੇ ਹਨ।
* ਜਿਹੜੇ ਲੋਕ ਸਿਨੇਮਾ ਘਰ, ਸਮਾਗਮਾਂ ਵਿਚ ਲਾਈਨ ਦੀ ਪਹਿਲੀ ਕੁਰਸੀ ‘ਤੇ ਬੈਠ ਜਾਂਦੇ ਹਨ, ਇਹੋ ਜਿਹੀ ਕੁਰਸੀ ਨਹੀਂ ਚੁਣਦੇ ਜੋ ਆਉਣ ਵਾਲੇ ਮਹਿਮਾਨਾਂ ਨੂੰ ਔਕੜ ਪੈਦਾ ਨਾ ਕਰੇ।
* ਜੋ ਗੱਲਬਾਤ ਕਰਦੇ ਸਮੇਂ ਦੂਜੇ ਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ, ਆਪ ਹੀ ਬੋਲਦੇ ਰਹਿੰਦੇ ਹਨ।
* ਜੋ ਆਪਣੇ ਦ੍ਰਿਸ਼ਟੀਕੋਣ ਨੂੰ ਧੱਕੇ ਨਾਲ ਮਨਵਾਉਣ ਦੀ ਕੋਸ਼ਿਸ਼ ਕਰਦੇ ਹਨ।
* ਜੋ ਸ਼ਾਪਿੰਗ ਕਾਰਫ ਨੂੰ ਪਾਰਕਿੰਗ ਵਾਲੀ ਥਾਂ ਛੱਡ ਕੇ ਨਹੀਂ ਜਾਂਦੇ।
* ਅਪਰਾਧ ਸਬੰਧੀ ਨਾਵਲ, ਕਹਾਣੀਆਂ ਆਦਿ ਕਿਤਾਬਾਂ ਦਾ ਲਿਖਣਾ, ਛਾਪਣਾ, ਵੇਚਣਾ ਸਰਕਾਰੀ ਤੌਰ ‘ਤੇ ਗ਼ੈਰਕਾਨੂੰਨੀ ਹੈ।
* ਸਰਕਾਰੀ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਨਿੱਕੇ ਬਾਲਾਂ ਲਈ ਤੁਰਨ ਦੀ ਮਦਦ ਕਰਨ ਲਈ ਬਬੀ ਵਾਕਰ, ਉਚਿਤ ਨਹੀਂ ਹੁੰਦੇ, ਘਰਾਂ ਵਿਚ ਇਨ੍ਹਾਂ ਦਾ ਰਖਣਾ ਅਤੇ ਵਰਤਣ ਉਤੇ ਪਾਬੰਦੀ ਹੈ।
* ਕਿਸੇ ਰੋਗੀ ਦਾ ਇਲਾਜ ਟੂਣੇ ਜਾਦੂ ਜਾਂ ਗੈਬੀ ਸ਼ਕਤੀ ਨਾਲ ਕਰਨਾ ਦੇਸ਼ ਦੇ ਕਾਨੂੰਨ ਦੀ ਉਲੰਘਣਾ ਹੈ। ਇਸ ਤਰ੍ਹਾਂ ਕਰਨ ਨਾਲ ਸਜ਼ਾ ਹੋ ਸਕਦੀ ਹੈ।
* ਪਬਲਿਕ ਥਾਵਾਂ ਉਤੇ ਜ਼ਖਮ ਉਤੇ ਬੈਂਡ-ਏਡ ਉਤਾਰਨਾ ਗ਼ੈਰਕਾਨੂੰਨੀ ਹੈ।
* ਕਿਸੇ ਨੂੰ ਲੜਨ ਲਈ ਧਮਕੀ ਦੇਣੀ ਅਤੇ ਦੂਜੇ ਵੱਲੋਂ ਧਮਕੀ ਨੂੰ ਸਵੀਕਾਰ ਕਰਨਾ ਕਾਨੂੰਨ ਦੀ ਉਲੰਘਣਾ ਹੈ।