Home ਸਾਹਿਤਕ ਹੋ ਜਾਵੇਗਾ ਜ਼ਖ਼ਮੀ ਜਮੀਰ ਤੇਰਾ

ਹੋ ਜਾਵੇਗਾ ਜ਼ਖ਼ਮੀ ਜਮੀਰ ਤੇਰਾ

0

ਪੈ ਜਾਣੀ ਠੰਡ ਕਲੇਜੇ ਤੇਰੇ
ਤੱਕਦਾ ਏ ਜਿੰਨਾਂ ਨੂੰ ਪਰਾਈ ਨਜ਼ਰ ਨਾਲ
ਕਦੇ ਪਰਾਈਆਂ ਨੂੰ ਆਪਣੀ ਮਾਂ,ਧੀ,ਭੈਣ ਕਹਿ ਕੇ ਤਾਂ ਦੇਖ
ਉੱਡ ਜਾਵੇਗਾ ਤੇਰੇ ਚਿਹਰੇ ਦਾ ਜਲਾਲ
ਕਦੇ ਹਿਜਰ ਦੀਆਂ ਸੜ੍ਹਦੀਆਂ ਅੱਗਾ ਸੇਕ ਕੇ ਤਾਂ ਦੇਖ
ਸੁੰਨ ਹੋ ਜਾਵੇਗੀ ਤੇਰੀ ਹਰ ਇੱਕ ਨਸ
ਕਦੇ ਤਪਦੀ ਤੇ ਕਦੇ ਠਰਦੀ ਹਵਾ ਸ਼ਾਹ ਲੈ ਰਕੇ ਤਾਂ ਦੇਖ
ਹੋ ਜਾਵੇਗਾ ਜ਼ਖ਼ਮੀ ਜਮੀਰ ਤੇਰਾ
ਔਰਤ ‘ਤੇ ਹੁੰਦੇ ਜ਼ੁਲਮ ਆਪਣੇ ਉੱਪਰ ਸਹਿ ਕੇ ਤਾਂ ਦੇਖ
ਵਹਿ ਤੁਰੇਗਾ ਤੇਰੀਆਂ ਅੱਖਾਂ ਵਿੱਚੋਂ ਨੀਰ
ਦੁੱਖ ਵੰਡਾਉਣ ਦਾ ਜਿੰਮਾ ਲੈ ਕੇ ਤਾਂ ਦੇਖ
ਰੂਹ ਕੰਬ ਉੱਠੇਗੀ ਤੇਰੀ ਸੁਣ ਕੇ ਚੀਕਾਂ ਬੇਕਸੂਰ ਦੀਆਂ
ਕਦੇ ਆਪਣੇ ਘਰ ਦੀ ਬੱਚੀ ਵੱਲ
ਨਜ਼ਰ ਮਾਰ ਕੇ ਤਾਂ ਦੇਖ
ਅੱਡੀਆ ਰਹਿ ਜਾਣੀਆਂ ਅੱਖਾਂ ਤੇਰੀਆਂ
ਕਦੇ ਗਗਨ ਦੇ ਸੁਪਨਿਆਂ ਦਾ ਰਾਜ ਪੁੱਛ ਕੇ ਤਾਂ ਦੇਖ
ਮੁੱਕ ਜਾਣੀ ਏ ਤੇਰੀ ਹਵਸ ਤੇ ਬੇ-ਨੀਤ ਦੀ ਭੁੱਖ
ਕਦੇ ਧਾਲੀਵਾਲ ਦੇ ਲਿਖੇ ਗੀਤ ਪੜ੍ਹ ਕੇ ਤਾਂ ਦੇਖ

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ ।