Home ਕੈਨੇਡਾ ਉਨਟਾਰੀਓ ’ਚ ਘੱਟ ਪੜ੍ਹੇ-ਲਿਖੇ ਨੌਜਵਾਨ ਵੀ ਪੁਲਿਸ ਵਿਚ ਹੋ ਸਕਣਗੇ ਭਰਤੀ

ਉਨਟਾਰੀਓ ’ਚ ਘੱਟ ਪੜ੍ਹੇ-ਲਿਖੇ ਨੌਜਵਾਨ ਵੀ ਪੁਲਿਸ ਵਿਚ ਹੋ ਸਕਣਗੇ ਭਰਤੀ

0

ਵਿਦਿਅਕ ਯੋਗਤਾ ਦੀ ਸ਼ਰਤ ਘਟਾਉਣ ’ਤੇ ਵਿਚਾਰ ਕਰ ਰਹੀ ਡਗ ਫ਼ੋਰਡ ਸਰਕਾਰ

ਟੋਰਾਂਟੋ, 26 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਹੁਣ ਘੱਟ ਪੜ੍ਹੇ-ਲਿਖੇ ਮੁੰਡੇ-ਕੁੜੀਆਂ ਵੀ ਪੁਲਿਸ ਵਿਚ ਭਰਤੀ ਹੋ ਸਕਣਗੇ। ਡਗ ਫ਼ੋਰਡ ਸਰਕਾਰ ਪੁਲਿਸ ਵਿਚ ਭਰਤੀ ਹੋਣ ਵਾਸਤੇ ਲਾਜ਼ਮੀ ਵਿਦਿਅਕ ਯੋਗਤਾ ਦੀਆਂ ਸ਼ਰਤਾਂ ਨਰਮ ਕਰਨਾ ਚਾਹੁੰਦੀ ਹੈ ਤਾਂਕਿ ਪੁਲਿਸ ਅਫ਼ਸਰਾਂ ਦੀ ਕਿੱਲਤ ਖ਼ਤਮ ਕੀਤਾ ਜਾ ਸਕੇ ਪਰ ਦੂਜੇ ਪਾਸੇ ਸੁਰੱਖਿਆ ਮਾਹਰਾਂ ਵੱਲੋਂ ਇਸ ਯੋਜਨਾ ਨੂੰ ਵਿਵਾਦਤ ਕਰਾਰ ਦਿਤਾ ਜਾ ਰਿਹਾ ਹੈ। ਇਟੋਬੀਕੋ ਵਿਖੇ ਟੋਰਾਂਟੋ ਪੁਲਿਸ ਕਾਲਜ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਕਾਂਸਟੇਬਲ ਦੀ ਭਰਤੀ ਵਾਸਤੇ ਪੋਸਟ ਸੈਕੰਡਰੀ ਐਜੁਕੇਸ਼ਨ ਦੀ ਸ਼ਰਤ ਹਟਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।